ਕੇਦਰ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ

ਕੇਦਰ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ

ਹਰਿਆਣਾ ਦੇ ਸਾਂਪਲਾ (ਜ਼ਿਲ੍ਹਾ ਰੋਹਤਕ) 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਨਬੰਧੂ ਸਰ ਛੋਟੂ ਰਾਮ ਦੀ 64 ਫੁੱਟ ਉੱਚੇ ਬੁੱਤ (ਪ੍ਰਤਿਮਾ) ਦੀ ਘੁੰਡ ਚੁਕਾਈ ਕੀਤੀ | ਮੰਗਲਵਾਰ ਨੂੰ ਬੁੱਤ ਦੀ ਘੁੰਡ ਚੁਕਾਈ ਕਰਨ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸੂਬੇ ਦੇ ਜ਼ਿਲ੍ਹਾ ਸੋਨੀਪਤ 'ਚ ਬਣਨ ਵਾਲੀ ਰੇਲ ਕੋਚ ਫੈਕਟਰੀ ਦਾ ਵੀ ਨੀਂਹ-ਪੱਥਰ ਰੱਖਿਆ | ਇਹੀ ਨਹੀਂ, ਦੇਸ਼ ਦੀ ਅਗਵਾਈ ਕਰ ਰਹੇ ਨਰਿੰਦਰ ਮੋਦੀ ਨੇ ਹਰਿਆਣਵੀ ਭਾਸ਼ਣ ਨਾਲ ਜਾਟਲੈਂਡ ਦੇ ਕਰੀਬ 28 ਫ਼ੀਸਦੀ ਜਾਟ ਵੋਟਰਾਂ ਨੂੰ ਮਿਸ਼ਨ–2019 ਦੇ ਮੱਦੇਨਜ਼ਰ ਰਿਝਾਉਣ ਦਾ ਯਤਨ ਵੀ ਕੀਤਾ | ਰੈਲੀ ਸਥਾਨ ਤੋਂ ਹੀ ਉਨ੍ਹਾਂ ਨੇ ਹਰਿਆਣਾ ਵਿਚ ਕਈ ਪਰਿਯੋਜਨਾਵਾਂ ਦਾ ਨੀਂਹ ਪੱਥਰ ਅਤੇ ਸ਼ੁੱਭ-ਅਰੰਭ ਵੀ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਅਤੇ ਕਿਸਾਨਾਂ ਲਈ ਕੰਮ ਕਰ ਰਹੀ ਹੈ | ਪਿਛਲੇ 4 ਸਾਲ 'ਚ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਲਈ ਕਰਜ਼ ਲੈਣਾ ਆਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰ  ਛੋਟੂਰਾਮ ਅਤੇ ਸਰਦਾਰ ਵਲੱਭ ਭਾਈ ਪਟੇਲ ਨੇ ਦੇਸ਼ ਨੂੰ ਜੋੜਨ ਦਾ ਕੰਮ ਕੀਤਾ | ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਦੇ ਸਭ ਤੋਂ ਉੱਚੇ ਬੁੱਤ ਦੀ ਘੁੰਡ ਚੁਕਾਈ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ 31 ਅਕਤੂਬਰ ਨੂੰ ਸੰਸਾਰ ਦੇ ਸਭ ਤੋਂ ਉੱਚੇ ਬੁੱਤ ਸਰਦਾਰ ਪਟੇਲ ਦੀ ਮੂਰਤੀ ਦੀ ਵੀ ਘੁੰਡ ਚੁਕਾਈ ਕਰਾਂਗਾ | ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਆਪਣੀ ਸਰਕਾਰ ਵਲੋਂ ਕੀਤੇ ਗਏ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਹਰਿਆਣਾ ਦੇ ਲੋਕਾਂ ਨੂੰ ਹਰਿਆਣਾ ਦਿਵਸ ਦੀ ਵਧਾਈ ਦਿੰਦੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਨੀਪਤ ਵਿਚ ਬਣਨ ਵਾਲੀ ਰੇਲ ਕੋਚ ਮੁਰੰਮਤ ਫੈਕਟਰੀ ਵਿਚ ਹਰ ਸਾਲ 500 ਡਿੱਬਿਆਂ ਦੀ ਉਸਾਰੀ ਕੀਤੀ ਜਾਵੇਗੀ | ਇਸ ਫੈਕਟਰੀ 'ਚ 250 ਯਾਤਰੀ ਰੇਲਗੱਡੀਆਂ ਦੇ ਡਿੱਬਿਆਂ ਦੀ ਮੁਰੰਮਤ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਕਾਰਖਾਨਾ ਹਰਿਆਣਾ ਦੇ ਉਦਯੋਗਿਕ ਵਿਕਾਸ ਨੂੰ ਵਧਾਉਣ ਵਿਚ ਮਦਦ ਕਰੇਗਾ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਲਖਬਾਰ ਬੰਨ• ਲਈ 4 ਸੂਬਿਆਂ 'ਚ ਸਮਝੌਤਾ ਹੋਇਆ ਹੈ | ਇਸ ਨਾਲ ਵੀ ਕਿਸਾਨਾਂ ਨੂੰ ਫਾਇਦਾ ਹੋਵੇਗਾ | ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਂਪਲਾ ਦਾ ਨਾਂਅ ਬਦਲ ਕੇ ਸਰ ਛੋਟੂਰਾਮ ਨਗਰ ਕਰਨ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਉਹ 3 ਕਾਰਨਾਂ ਤੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਨ-ਪਹਿਲਾ ਦੀਨਬੰਧੂ ਚੌਧਰੀ ਛੋਟੂਰਾਮ ਦੀ ਤਸਵੀਰ ਦੀ ਘੁੰਡ ਚੁਕਾਈ ਲਈ, ਦੂਜਾ ਛੋਟੂਰਾਮ ਦੇ ਪਿੰਡ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਕਰਨ ਅਤੇ ਤੀਜਾ ਸੋਨੀਪਤ ਵਿਚ ਰੇਲ ਕੋਚ ਫੈਕਟਰੀ ਲਈ | ਮੰਚ 'ਤੇ ਪੁੱਜਣ 'ਤੇ ਸਰ ਛੋਟੂ ਰਾਮ ਦੇ ਦੋਹਤੇ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਸਰੀ ਪੱਗ ਭੇਟ ਕੀਤੀ | ਖੇਤੀ ਮੰਤਰੀ ਓਮਪ੍ਰਕਾਸ਼ ਧਨਖੜ ਨੇ ਹਲ ਭੇਟ ਕੀਤਾ | ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਨੇ ਮੋਦੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਆਗੂ ਦੱਸਿਆ | ਪ੍ਰਤਿਮਾ ਦੀ ਘੁੰਡ ਚੁਕਾਈ ਕਰਨ ਤੋਂ ਪਹਿਲਾ ਪ੍ਰਧਾਨ ਮੰਤਰੀ ਨੇ ਸਰ ਛੋਟੂਰਾਮ ਅਜਾਇਬ ਘਰ ਦਾ ਵੀ ਦੌਰਾ ਕੀਤਾ | ਅਜਾਇਬ ਘਰ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਉਥੇ ਵਿਜ਼ਟਰ ਬੁੱਕ 'ਤੇ ਆਪਣਾ ਸੰਦੇਸ਼ ਵੀ ਲਿਖਿਆ | ਪ੍ਰਧਾਨ ਮੰਤਰੀ ਮੋਦੀ ਨੇ ਅਜਾਇਬ ਘਰਾਂ 'ਚ ਖੇਤੀ ਸੰਦਾਂ ਦਾ ਵੀ ਦੌਰਾ ਕੀਤਾ | ਉਨ ੍ਹਾਂ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਨਾਲ ਵੀ ਗੱਲਬਾਤ ਕੀਤੀ | ਸਮਾਗਮ ਵਿਚ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ਦੇਵਵਰਤ ਅਤੇ ਹਰਿਆਣਾ ਦੇ ਰਾਜਪਾਲ ਸ ਤਿਆਦੇਵ ਨਾਰਾਇਣ ਆਰਿਆ ਨੇ ਵੀ ਵਿਚਾਰ ਪ੍ਰਗਟ ਕੀਤੇ।