ਦਿਲਜੀਤ ਦੁਸਾਂਝ ਨਾਲ ਰੋਮਾਂਸ ਕਰੇਗੀ ‘ਜੁੜਵਾ 2’ ਦੀ ਇਹ ਹੌਟ ਅਦਾਕਾਰਾ

ਦਿਲਜੀਤ ਦੁਸਾਂਝ ਨਾਲ ਰੋਮਾਂਸ ਕਰੇਗੀ ‘ਜੁੜਵਾ 2’ ਦੀ ਇਹ ਹੌਟ ਅਦਾਕਾਰਾ

ਮੁੰਬਈ— ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਰੁੱਝੀ ਹੋਈ ਹੈ। ਖ਼ਬਰ ਹੈ ਕਿ ਇਸ ਫਿਲਮ ਤੋਂ ਬਾਅਦ ਤਾਪਸੀ ਡਾਇਰੈਕਟਰ ਸ਼ਾਦ ਅਲੀ ਦੀ ਫਿਲਮ 'ਚ ਦਿਲਜੀਤ ਦੁਸਾਂਝ ਦੇ ਨਾਲ ਨਜ਼ਰ ਆਵੇਗੀ। ਰਿਪੋਰਟਜ਼ ਮੁਤਾਬਕ ਸ਼ਾਦ ਅਲੀ ਹਾਕੀ ਪਲੇਅਰ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਕਹਾਣੀ 'ਤੇ ਫਿਲਮ ਬਣਾਉਣ ਜਾ ਰਹੇ ਹਨ। ਇਹ ਇਕ ਬਾਇਓਪਿਕ ਫਿਲਮ ਤਾਂ ਨਹੀਂ ਹੋਵੇਗੀ ਪਰ ਸੰਦੀਪ ਦੇ ਜੀਵਨ ਦੀ ਇਕ ਮੁੱਖ ਕਹਾਣੀ ਹੈ, ਜੋ ਪਰਦੇ 'ਤੇ ਦਿਖਾਈ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਲਈ ਦਿਲਜੀਤ ਦੁਸਾਂਝ ਨੂੰ ਫਾਈਨਲ ਕੀਤਾ ਗਿਆ ਸੀ ਪਰ ਇਸ ਫਿਲਮ ਦੀ ਫੀਮੇਲ ਲੀਡ ਨੂੰ ਲੈ ਕੇ ਖੋਜ ਜਾਰੀ ਸੀ। ਹੁਣ ਹਾਲੀਆ ਰਿਪੋਰਟਜ਼ ਮੁਤਾਬਕ ਤਾਪਸੀ ਪਨੂੰ ਇਸ ਫਿਲਮ 'ਚ ਫੀਮੇਲ ਲੀਡ ਲਈ ਚੁਣੀ ਗਈ ਹੈ। ਇਹ ਇਕ ਲਵ ਸਟੋਰੀ 'ਤੇ ਆਧਾਰਿਤ ਫਿਲਮ ਹੋਵੇਗੀ, ਜਿਸ 'ਚ ਤਾਪਸੀ ਅਤੇ ਦਿਲਜੀਤ ਹਾਕੀ ਪਲੇਅਰ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ਦੀ ਸ਼ੂਟਿੰਗ ਦੇ ਪਹਿਲੇ ਇਨ੍ਹਾਂ ਦੋਹਾਂ ਸਟਾਰਜ਼ ਨੂੰ ਸਟ੍ਰਿਕਟ ਪ੍ਰੋਫੈਸ਼ਨਲ ਵਲੋਂ ਇੰਟੈਂਸ ਹਾਕੀ ਟਰੇਨਿੰਗ ਦਿੱਤੀ ਜਾਵੇਗੀ। ਇਸ ਫਿਲਮ ਦੀ ਸ਼ੂਟਿੰਗ ਅਕਤੂਬਰ 'ਚ ਪੰਜਾਬ 'ਚ ਸ਼ੁਰੂ ਹੋਵੇਗੀ। ਡੈਵਿਡ ਧਵਨ ਵਲੋਂ ਨਿਰਦੇਸ਼ਤ ਤਾਪਸੀ ਦੀ ਫਿਲਮ 'ਜੁੜਵਾ 2' 29 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।