ਵੇਸਣ  ਲਿਆਉਂਦਾ ਹੈ ਖੂਬਸੂਰਤੀ ‘ਚ ਨਿਖਾਰ

ਵੇਸਣ  ਲਿਆਉਂਦਾ ਹੈ ਖੂਬਸੂਰਤੀ ‘ਚ ਨਿਖਾਰ

ਜਲੰਧਰ — ਵੇਸਣ ਦੀ ਵਰਤੋਂ ਤੁਸੀਂ ਖਾਣੇ ਵਿਚ ਤਾਂ ਬਹੁਤ ਵਾਰ ਕਰਦੇ ਹੋ ਪਰ ਸਕਿਨ ਲਈ ਵੀ ਇਸ ਨੂੰ ਬੈਸਟ ਮੰਨਿਆ ਜਾਂਦਾ ਹੈ। ਚਮੜੀ ਨਾਲ ਜੁੜੀ ਕੋਈ ਵੀ ਸਮੱਸਿਆ ਵੇਸਣ ਦੀ ਵਰਤੋਂ ਨਾਲ ਦੂਰ ਕੀਤੀ ਜਾ ਸਕਦੀ ਹੈ। ਸਾਡੀ ਦਾਦੀ-ਨਾਨੀ ਵੀ ਆਪਣੀ ਖੂਬਸੂਰਤੀ ਵਿਚ ਨਿਖਾਰ ਲਿਆਉਣ ਲਈ ਵੇਸਣ ਦੀ ਵਰਤੋਂ ਕਰਦੀਆਂ ਹਨ। ਮੁਹਾਸਿਆਂ ਤੋਂ ਲੈ ਕੇ ਗੋਰੀ ਚਮੜੀ ਤੱਕ ਲਈ ਵੇਸਣ ਪੈਕ ਫਾਇਦੇਮੰਦ ਹੈ। ਵੇਸਣ ਦੀ ਲਗਾਤਾਰ ਵਰਤੋਂ ਕਰਨ ਨਾਲ ਚਮੜੀ 'ਚ ਚਮਕ ਆਉਂਦੀ ਹੈ।

- ਡ੍ਰਾਈ ਸਕਿਨ
ਜਿਵੇਂ ਕਿ ਹੁਣ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ 'ਚ ਚਮੜੀ ਰੁੱਖੀ ਹੋ ਜਾਂਦੀ ਹੈ, ਅਜਿਹੇ ਵਿਚ ਵੇਸਣ ਵਿਚ ਮਲਾਈ ਜਾਂ ਦੁੱਧ, ਸ਼ਹਿਦ ਅਤੇ ਇਕ ਚੁਟਕੀ ਭਰ ਹਲਦੀ ਮਿਕਸ ਕਰਕੇ ਲਗਾਓਗੇ ਤਾਂ ਡ੍ਰਾਈ ਸਕਿਨ ਤੋਂ ਰਾਹਤ ਅਤੇ ਕੁਦਰਤੀ ਨਮੀ ਮਿਲੇਗੀ।
- ਆਇਲੀ ਸਕਿਨ
ਆਇਲੀ ਸਕਿਨ ਲਈ ਵੀ ਵੇਸਣ ਬੈਸਟ ਹੈ। ਵੇਸਣ ਵਿਚ ਗੁਲਾਬ ਜਲ ਮਿਲਾ ਕੇ ਲਗਾਉਣ ਨਾਲ ਚਿਹਰੇ 'ਤੇ ਫ੍ਰੈੱਸ਼ਨੈੱਸ ਆਉਂਦੀ ਹੈ। ਵੇਸਣ 'ਚ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਚਿਹਰੇ 'ਤੇ ਲਗਾਓ। ਪੈਕ ਸੁੱਕਣ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਫਾਲਤੂ ਆਇਲ ਗਾਇਬ ਹੋਵੇਗਾ ਤੇ ਚਿਹਰੇ ਨੂੰ ਫ੍ਰੈੱਸ਼ਨੈੱਸ ਮਿਲੇਗੀ।
- ਟੈਨ ਸਕਿਨ
ਜੇ ਧੁੱਪ ਜਾਂ ਰੋਜ਼ਾਨਾ ਡਸਟ ਕਾਰਨ ਸਕਿਨ ਟੈਨਿੰਗ ਹੋ ਗਈ ਹੈ ਤਾਂ ਵੀ ਵੇਸਣ ਬੈਸਟ ਹੈ। 2 ਟੀ-ਸਪੂਨ ਵੇਸਣ ਲਓ। ਉਸ ਵਿਚ ਚੁਟਕੀ ਭਰ ਹਲਦੀ, ਕੁਝ ਬੂੰਦਾਂ ਨਿੰਬੂ ਦਾ ਰਸ ਅਤੇ ਦਹੀਂ ਮਿਕਸ ਕਰੋ। ਇਸ ਪੇਸਟ ਨੂੰ ਚਿਹਰੇ ਅਤੇ ਬਾਡੀ 'ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਪਾਣੀ ਨਾਲ ਇਸ ਨੂੰ ਧੋ ਲਓ, ਤੁਹਾਨੂੰ ਫਰਕ ਦਿਖਾਈ ਦੇਵੇਗਾ।
- ਮੁਹਾਸਿਆਂ ਵਾਲੀ ਸਕਿਨ
ਮੁਹਾਸਿਆਂ ਤੋਂ ਪ੍ਰੇਸ਼ਾਨ ਹੋ ਤਾਂ ਇਕ ਚੱਮਚ ਵੇਸਣ, ਚੰਦਨ ਪਾਊਡਰ ਅਤੇ ਦੁੱਧ ਨੂੰ ਮਿਕਸ ਕਰਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਰੋਜ਼ਾਨਾ ਚਿਹਰੇ 'ਤੇ ਲਗਾਓ ਤੇ ਫਰਕ ਦੇਖੋ। ਤੁਸੀਂ ਪੇਸਟ ਵਿਚ ਚੁਟਕੀ ਭਰ ਹਲਦੀ ਵੀ ਪਾ ਸਕਦੇ ਹੋ। ਇਸ ਤੋਂ ਇਲਾਵਾ ਵੇਸਣ ਵਿਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਮੁਹਾਸਿਆਂ ਤੋਂ ਰਾਹਤ ਮਿਲਦੀ ਹੈ।