ਸ਼ਿਓਮੀ Mi Notebook Pro ਲੈਪਟਾਪ ਹੋਇਆ ਲਾਂਚ ,  ਮਿਲਣਗੇ ਇਹ ਫ਼ੀਚਰ

 ਸ਼ਿਓਮੀ Mi Notebook Pro ਲੈਪਟਾਪ ਹੋਇਆ ਲਾਂਚ ,  ਮਿਲਣਗੇ ਇਹ ਫ਼ੀਚਰ

ਜਲੰਧਰ-ਸ਼ਿਓਮੀ ਨੇ ਅੱਜ ਚੀਨ 'ਚ Mi Notebook Pro ਲੈਪਟਾਪ ਨੂੰ ਲਾਂਚ ਕਰ ਦਿੱਤਾ ਹੈ। ਸ਼ਿਓਮੀ Mi Notebook Pro ਲੈਪਟਾਪ ਐਪਲ ਦੇ 2017 MacBook Pro ਦਾ ਮੁਕਾਬਲਾ ਕਰ ਸਕਦਾ ਹੈ। ਸ਼ਿਓਮੀ ਦੇ ਇਸ ਲੈਪਟਾਪ ਨੂੰ ਤਿੰਨ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਪਹਿਲੇ ਵੇਰੀਐਂਟ 'ਚ i5 ਨਾਲ 8GB ਰੈਮ ਦਿੱਤੀ ਗਈ ਹੈ, ਜਿਸ ਦੀ ਕੀਮਤ RMB 5599 (ਲਗਭਗ 55000 ਰੁਪਏ) ਹੈ। ਦੂਜੇ ਵੇਰੀਐਂਟ i7 'ਚ 8GB ਰੈਮ ਦਿੱਤੀ ਗਈ ਹੈ, ਜਿਸ ਦੀ ਕੀਮਤ 6399 ਰੁਪਏ (ਲਗਭਗ 62900 ਰੁਪਏ ) ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ, ਪਰ ਤੀਜੇ ਵੇਰੀਐਂਟ 'ਚ i7 ਨਾਲ 16GB ਰੈਮ ਦਿੱਤੀ ਗਈ ਹੈ। ਇਸ ਵੇਰੀਐਂਟ ਦੀ ਕੀਮਤ RMB 6999 (ਲਗਭਗ 68700 ਰੁਪਏ ) ਹੈ। ਸ਼ਿਓਮੀ Mi Notebook Pro ਲੈਪਟਾਪ ਡਾਰਕ ਗ੍ਰੇਅ ਕਲਰ ਵੇਰੀਐਂਟ 'ਚ ਉਪਲੱਬਧ ਹੋਇਆ ਹੈ।

ਸ਼ਿਓਮੀ Mi Notebook Pro ਲੈਪਟਾਪ ਦੀ ਖਾਸੀਅਤ ਇਸ 'ਚ ਦਿੱਤਾ ਗਿਆ ਫਿੰਗਰਪ੍ਰਿੰਟ ਸੈਂਸਰ ਹੈ। ਫਿੰਗਰਪ੍ਰਿੰਟ ਸੈਂਸਰ ਟੱਚਪੈਡ ਦੇ ਟਾਪ ਰਾਈਟ ਕਾਰਨਰ 'ਚ ਦਿੱਤਾ ਗਿਆ ਹੈ ਅਤੇ ਨਾਲ ਹੀ ਇਹ ਮਾਈਕ੍ਰੋਸਾਫਟ ਵਿੰਡੋਜ Hello 'ਤੇ ਆਧਾਰਿਤ ਹੈ।  Mi Notebook Pro ਲੈਪਟਾਪ magnesium alloy material ਨਾਲ ਲਾਂਚ ਕੀਤਾ ਗਿਆ ਹੈ। Mi Notebook Pro ਲੈਪਟਾਪ 'ਚ ਆਡੀਓ ਲਈ Harman Infinity ਸਪੀਕਰਾਂ ਦੇ ਨਾਲ Dolby Atoms ਵੀ ਦਿੱਤਾ ਗਿਆ ਹੈ। ਇੰਨਾਂ ਹੀ ਨਹੀਂ Mi Notebook Pro ਲੈਪਟਾਪ 'ਚ backlit ਕੀਪੈਡ ਵੀ ਦਿੱਤਾ ਗਿਆ ਹੈ, ਜੋ ਕਿ 0.3mm concave ਕੀਕੈਪਸ ਨਾਲ ਕਵਰ ਹੈ। ਸ਼ਿਓਮੀ ਦਾ ਦਾਅਵਾ ਹੈ ਕਿ 35 ਮਿੰਟ 'ਚ ਇਹ 50% ਤੱਕ ਲੈਪਟਾਪ ਨੂੰ ਚਾਰਜ ਕਰ ਸਕਦਾ ਹੈ। Mi Notebook Pro 'ਚ ਕੁਨੈਕਟੀਵਿਟੀ ਆਪਸ਼ਨਜ਼ ਲਈ ਵਾਈ-ਫਾਈ , 3 'ਚ ASD ਕਾਰਡ ਸਲਾਟ , ਬਲੂਟੁੱਥ ਅਤੇ USB ਟਾਇਪ ਸੀ ਪੋਰਟ ਸ਼ਾਮਿਲ ਹੈ ।