ਖੁਸ਼ਖਬਰੀ : ਆਲਟੋ ਤੋਂ ਲੈ ਕੇ ਆਡੀ ਤਕ ‘ਤੇ ਮਿਲ ਰਹੀ ਹੈ ਭਾਰੀ ਛੋਟ

ਖੁਸ਼ਖਬਰੀ : ਆਲਟੋ ਤੋਂ ਲੈ ਕੇ ਆਡੀ ਤਕ ‘ਤੇ ਮਿਲ ਰਹੀ ਹੈ ਭਾਰੀ ਛੋਟ

ਨਵੀਂ ਦਿੱਲੀ— ਸਾਲ ਦੇ ਅਖੀਰ 'ਚ ਸੇਲ (ਵਿਕਰੀ) ਵਧਾਉਣ ਲਈ ਕਾਰ ਨਿਰਮਾਤਾ ਆਲਟੋ ਤੋਂ ਲੈ ਕੇ ਆਡੀ ਤਕ ਭਾਰੀ ਛੋਟ ਅਤੇ ਕਈ ਤਰ੍ਹਾਂ ਦੇ ਆਫਰ ਦੇ ਰਹੇ ਹਨ। ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਜ਼ ਅਤੇ ਆਡੀ ਸਾਲ ਖਤਮ ਹੋਣ ਦੇ ਮੱਦੇਨਜ਼ਰ ਆਪਣੇ ਕਾਰ ਕਾਰੋਬਾਰ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਡਿਸਕਾਊਂਟ ਦੇ ਰਹੇ ਹਨ। ਕੰਪਨੀਆਂ ਲਈ ਨਵੇਂ ਸਾਲ 'ਚ ਪਿਛਲੇ ਸਾਲ ਦੀਆਂ ਬਣੀਆਂ ਕਾਰਾਂ ਵੇਚਣਾ ਮੁਸ਼ਕਿਲ ਹੁੰਦਾ ਹੈ। ਇਹੀ ਕਾਰਨ ਹੈ ਕਿ ਕੰਪਨੀਆਂ ਸਟਾਕ ਕੱਢਣ ਲਈ ਸਾਲ ਦੇ ਅਖੀਰ 'ਚ ਭਾਰੀ ਛੋਟ ਦਿੰਦੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਆਪਣੀਆਂ ਆਲੋਟ, ਵੈਗਨ ਆਰ, ਸਵਿਫਟ, ਸੈਲੇਰੀਓ, ਅਰਟਿਗਾ ਅਤੇ ਸਿਆਜ਼ 'ਤੇ ਛੋਟ ਦੇ ਰਹੀ ਹੈ।

ਆਲਟੋ 'ਤੇ ਕੰਪਨੀ ਵੱਲੋਂ 35,000 ਰੁਪਏ ਦੀ ਛੋਟ ਅਤੇ ਹੋਰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਆਲਟੋ 800 ਦੀ ਕੀਮਤ 2.40 ਲੱਖ ਰੁਪਏ ਅਤੇ ਆਲਟੋ ਕੇ-10 ਦੀ ਕੀਮਤ 3.26 ਲੱਖ ਰੁਪਏ ਤੋਂ ਸ਼ੁਰੂ ਹੈ। ਇਸ ਤਰ੍ਹਾਂ ਵੈਗਨ ਆਰ 'ਤੇ 30 ਤੋਂ 40 ਹਜ਼ਾਰ ਰੁਪਏ, ਸਵਿਫਟ 'ਤੇ 15,000 ਤੋਂ 25,000 ਰੁਪਏ ਅਤੇ ਸਿਆਜ਼ 'ਤੇ 90,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਹਾਲਾਂਕਿ ਕੰਪਨੀ ਦੀ ਜ਼ਿਆਦਾ ਵਿਕਣ ਵਾਲੀ ਕਾਰ ਬਰੇਜ਼ਾ ਅਤੇ ਬਲੇਨੋ 'ਤੇ ਕੋਈ ਛੋਟ ਨਹੀਂ ਦਿੱਤੀ ਜਾ ਰਹੀ ਹੈ। ਇਹ ਫਾਇਦੇ ਨਕਦ ਛੋਟ, ਮੁਫਤ ਐਕਸੈਸਰੀਜ਼ ਅਤੇ ਬੀਮਾ ਆਦਿ ਦੇ ਰੂਪ 'ਚ ਦਿੱਤੇ ਜਾ ਰਹੇ ਹਨ। ਦਿੱਲੀ 'ਚ ਮਾਰੂਤੀ ਮਾਰੂਤੀ ਸੁਜ਼ੂਕੀ ਦੇ ਇਕ ਡੀਲਰ ਨੇ ਕਿਹਾ ਕਿ ਪਿਛਲੇ ਸਾਲ ਛੋਟ ਦੇ ਬਾਵਜੂਦ ਵਿਕਰੀ ਘੱਟ ਰਹੀ। ਨੋਟਬੰਦੀ ਕਾਰਨ ਲੋਕਾਂ ਕੋਲ ਨਕਦੀ ਦੀ ਕਮੀ ਸੀ, ਜਿਸ ਕਾਰਨ ਕਈ ਲੋਕਾਂ ਨ ਨੇ ਖਰੀਦ ਦਾ ਵਿਚਾਰ ਟਾਲ ਦਿੱਤਾ ਸੀ। ਇਸ ਸਾਲ ਅਸੀਂ ਚੰਗੀ ਵਿਕਰੀ ਦੀ ਉਮੀਦ ਕਰ ਰਹੇ ਹਾਂ

ਹੁੰਡਈ ਕੰਪਨੀ ਦੇ ਰਹੀ ਹੈ ਭਾਰੀ ਡਿਸਕਾਊਂਟ
ਕੋਰੀਆਈ ਕੰਪਨੀ ਹੁੰਡਈ 'ਦਸੰਬਰ ਡਿਲਾਈਟ' ਆਫਰ ਲੈ ਕੇ ਆਈ ਹੈ। ਕੰਪਨੀ ਈਆਨ 'ਤੇ 65,000 ਰੁਪਏ ਤਕ ਦੀ ਛੋਟ ਦੇ ਰਹੀ ਹੈ, ਜਦੋਂ ਕਿ ਪਿਛਲੇ ਸਾਲ ਦਸੰਬਰ 'ਚ 55,000 ਰੁਪਏ ਛੋਟ ਦਿੱਤੀ ਗਈ ਸੀ। ਇਸੇ ਤਰ੍ਹਾਂ ਗ੍ਰੈਂਡ ਆਈ-10 'ਤੇ ਤਕਰੀਬਨ 80,000 ਰੁਪਏ ਤਕ ਦੀ ਛੋਟ ਪੇਸ਼ਕਸ਼ ਕੀਤੀ ਗਈ ਹੈ। ਅਲੀਟ ਆਈ-20 'ਤੇ 40,000 ਤੋਂ 55,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਨਵੀਂ ਐਕਸੈਂਟ 'ਤੇ 60,000 ਰੁਪਏ ਤਕ ਦੀ ਛੋਟ ਦਿੱਤੀ ਗਈ ਹੈ। ਹਾਲਾਂਕਿ ਨਵੀਂ ਵਰਨਾ ਅਤੇ ਕਰੇਟਾ 'ਤੇ ਕਈ ਛੋਟ ਨਹੀਂ ਹੈ।