audi ਆਪਣੀ ਨਵੀਂ ਲਗਜ਼ਰੀ ਕਾਰ A8L ਨੂੰ ਕਰੇਗਾ ਭਾਰਤ ‘ਚ ਲਾਂਚ

audi ਆਪਣੀ ਨਵੀਂ ਲਗਜ਼ਰੀ ਕਾਰ A8L ਨੂੰ ਕਰੇਗਾ ਭਾਰਤ ‘ਚ ਲਾਂਚ

ਜਲੰਧਰ- ਆਡੀ ਦੀ ਨਵੀਂ A8L ਨੂੰ ਤੁਸੀਂ ਕੰਪਨੀ ਦੀ ਇੰਡੀਅਨ ਵੈੱਬਸਾਈਟ ਤੇ ਵੇਖ ਸੱਕਦੇ ਹੋ ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਨੂੰ ਜਲਦ ਹੀ ਭਾਰਤ 'ਚ ਉਤਾਰ ਦੇਵੇਗੀ। ਜਾਣਕਾਰੀਂ ਮੁਕਾਬਕ ਤਾਂ ਇਸ ਕਾਰ ਦੀ ਦਿੱਲੀ 'ਚ ਐਕਸ ਸ਼ੋ-ਰੂਮ ਕੀਮਤ 1.30 ਕਰੋੜ ਰੁਪਏ (ਅਨੁਮਾਨਿਤ) ਹੋ ਸਕਦੀ ਹੈ।

ਕਾਰ ਦੇ ਕੁਝ ਹੋਰ ਪਹਿਲੂਆਂ 'ਤੇ ਜੇਕਰ ਨਜ਼ਰ ਪਾਈਏ ਤਾਂ ਇਸ ਦਾ ਭਾਰ ਘੱਟ ਹੋ ਸਕਦਾ ਹੈ ਕਿਓਕਿ ਇਸ ਨੂੰ ਬਣਾਉਣ 'ਚ ਐਲਮੀਨੀਅਮ, ਸਟੀਲ, ਮੈਗਨਿਸ਼ੀਅਮ ਅਤੇ ਕਾਰਬਨ-ਫਾਇਬਰ ਦਾ ਇਸਤੇਮਾਲ ਕੀਤਾ ਗਿਆ ਹੈ। ਇੰਨਾ ਹੀ ਨਹੀਂ ਕਾਰ 'ਚ ਬੇਹੱਦ ਪ੍ਰੀਮੀਅਮ ਕੁਆਲਿਟੀ ਦਾ ਇੰਫੋਟੇਨਮੇਂਟ ਸਿਸਟਮ ਵੀ ਮਿਲੇਗਾ ਨਾਲ ਹੀ ਇੰਸਟਰੂਮੇਂਟ ਕਲਸਟਰ 'ਤੇ ਆਡੀ ਵਰਚੁਅਲ ਕਾਕਪਿਟ ਮਿਲੇਗਾ। ਇੰਜਨ ਦੀ ਗੱਲ ਕਰੀਏ ਤਾਂ ਆਡੀ 8L 'ਚ ਪੈਟਰੋਲ ਅਤੇ ਡੀਜਲ ਇੰਜਣ ਦੇ ਨਾਲ ਆਵੇਗੀ ਜੋ ਕਿ 3.0 ਲਿਟਰ ਕਪੈਸਿਟੀ ਦੇ ਨਾਲ ਹੋਣ ਗੇ ਇਸ ਦਾ ਪੈਟਰੋਲ ਇੰਜਣ 340PS ਦੀ ਪਾਵਰ ਦੇਵੇਗਾ ਜਦ ਕਿ ਡੀਜ਼ਲ ਇੰਜਣ 286PS ਦੀ ਪਾਵਰ ਦੇਵੇਗਾ। ਕੰਪਨੀ ਇਸ ਕਾਰ 'ਚ ਮਾਇਲਡ-ਹਾਇ-ਬਰਿਡ ਦਾ ਵੀ ਆਪਸ਼ਨ ਦੇ ਸਕਦੀ ਹੈ।