ਸ਼ਾਨਦਾਰ ਲੁੱਕ ਨਾਲ ਪੇਸ਼ ਹੋਈ  BENELLI TNT 125, ਮਿਲਣਗੇ ਇਹ ਫੀਚਰਜ਼

ਸ਼ਾਨਦਾਰ ਲੁੱਕ ਨਾਲ ਪੇਸ਼ ਹੋਈ  BENELLI TNT 125, ਮਿਲਣਗੇ ਇਹ ਫੀਚਰਜ਼

ਜਲੰਧਰ- ਇਤਾਲਵੀ ਟੂ-ਵ੍ਹੀਲਰ ਨਿਰਮਾਤਾ ਬੈਂਨੇਲੀ ਨੇ ਨਵੀਂ ਮਿਨੀ ਮੋਟਰਸਾਈਕਲ ਨੂੰ ਅਨਵੀਲ ਕੀਤਾ ਹੈ। ਇਸ ਦਾ ਨਾਂ ਕੰਪਨੀ ਨੇ ਟੀ.ਐੱਨ.ਟੀ. 125 ਰੱਖਿਆ ਹੈ। ਇਹ ਮੋਟਰਸਾਈਕਲ ਟੀ.ਐੱਨ.ਟੀ.25 ਦੇ ਮਿਨੀ ਅਵਤਾਰ ਦੀ ਤਰ੍ਹਾਂ ਲੱਗਦਾ ਹੈ। ਸ਼ੁਰੂਆਤ 'ਚ ਬੈਂਨੇਲੀ ਟੀ.ਐੱਨ.ਟੀ. 125 ਬਾਈਕ ਨੂੰ ਚੁਣੇ ਹੋਏ ਗਲੋਬਲ ਬਾਜ਼ਾਰ 'ਚ ਰਿਟੇਲ ਕੀਤਾ ਜਾਵੇਗਾ। ਇਨ੍ਹਾਂ 'ਚ ਬ੍ਰਿਟੇਨ, ਆਸਟ੍ਰੇਲੀਆ ਵਰਗੇ ਦੇਸ਼ ਸ਼ਾਮਲ ਹਨ।

ਡਿਜ਼ਾਇਨ ਦੀ ਗੱਲ ਕਰੀਏ ਤਾਂ ਇਹ ਬਾਈਕ ਫਰੰਟ ਸਾਈਡ ਤੋਂ ਟੀ.ਐੱਨ.ਟੀ. 125, ਟੀ.ਐੱਨ.ਟੀ. 25 ਦੇ ਡਾਊਨਗ੍ਰੇਡਿਡ ਵਰਜ਼ਨ ਵਰਗੀ ਹੈ। ਇਸ ਮਿਨੀ ਮੋਟਰਸਾਈਕਲ 'ਚ ਸ਼ਾਰਪ ਅਤੇ ਅਗ੍ਰੈਸਿਵ ਡਿਜ਼ਾਇਨ ਹੈ, ਜੋ ਕਿ ਟੀ.ਐੱਨ.ਟੀ. ਲਾਈਨਅਪ ਦੇ ਪ੍ਰੋਡਕਟਸ ਵਰਗੀ ਹੈ।

ਬੈਂਨੇਲੀ ਟੀ.ਐੱਨ.ਟੀ. 125 'ਚ ਸ਼ਾਰਪ ਹੈੱਡਲੈਂਪਸ ਦਿੱਤੀਆਂ ਗਈਆਂ ਹਨ, ਜੋ ਕਿ ਐੱਲ.ਈ.ਡੀ. ਡੇਅਟਾਈਮ ਰਨਿੰਗ ਲਾਈਟਸ ਦੇ ਨਾਲ ਆਉਂਦੀਆਂ ਹਨ।  ਇਸ ਦਾ ਸਟੀਲ ਫਰੇਮ ਅਤੇ ਡਿਊਲ ਐਗਜਾਸਟ ਸਟੈੱਪ ਇਸ ਨੂੰ ਸਪੋਰਟੀ ਲੁੱਕ ਦਿੰਦਾ ਹੈ।

ਇਸ ਮਿਨੀ ਮੋਟਰਸਾਈਕਲ 'ਚ 125ਸੀਸੀ ਸਿੰਗਲ, ਫਿਊਲ ਇੰਜੈਕਟਿਡ ਇੰਜਣ ਦਿੱਤਾ ਗਿਆ ਹੈ ਜੋ ਕਿ 11 ਬੀ.ਐੱਚ.ਪੀ. ਦੀ ਪਾਵਰ ਅਤੇ 10 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਬਾਈਕ ਦਾ ਭਾਰ 124 ਕਿਲੋਗ੍ਰਾਮ ਹੈ। ਇਸ ਵਿਚ 7.2 ਲੀਟਰ ਇੰਧਣ ਇਕ ਸਮੇਂ 'ਤੇ ਸਟੋਰ ਕੀਤਾ ਜਾ ਸਕਦਾ ਹੈ।