ਬਜਾਜ ਦੀ ਅਪਟੇਡੇਟ Dominar ਹੋਵੇਗੀ ਫਰਵਰੀ ‘ਚ ਲਾਂਚ , ਮਿਲਣਗੇ ਇਹ ਫੀਚਰਜ਼

ਬਜਾਜ ਦੀ ਅਪਟੇਡੇਟ Dominar ਹੋਵੇਗੀ ਫਰਵਰੀ ‘ਚ ਲਾਂਚ , ਮਿਲਣਗੇ ਇਹ ਫੀਚਰਜ਼

 ਜਲੰਧਰ—ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਪਣੀ ਬਾਈਕ ਡਾਮਿਨਾਰ ਨੂੰ ਨਵੀਂ ਲੁਕ 'ਚ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਬਾਈਕ ਨੂੰ ਜਲਦ ਹੀ ਲਾਲ ਰੰਗ 'ਚ ਪੇਸ਼ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਬਾਈਕ ਨੂੰ ਅੱਗਲੇ ਮਹੀਨੇ ਦੀ ਸ਼ੁਰੂਆਤ 'ਚ ਲਾਂਚ ਕਰੇਗੀ ਅਤੇ ਇਸ ਦੇ ਨਾਲ ਹੀ 2018 ਦਾ ਆਗਾਜ਼ ਵੀ ਕੰਪਨੀ ਕਰ ਸਕਦੀ ਹੈ। ਕੰਪਨੀ ਆਪਣੀ ਇਸ ਨਵੀਂ ਬਾਈਕ ਦੀ ਕੀਮਤ 'ਚ 5,000 ਰੁਪਏ ਦਾ ਵਾਧਾ ਕਰ ਸਕਦੀ ਹੈ। ਦੱਸਣਯੋਗ ਹੈ ਕਿ ਡਾਮਿਨਾਰ ਫਿਲਹਾਲ ਚਾਰ ਕਲਰਸ- ਮੈਟ ਬਲੈਟ, ਮੂਨ ਵ੍ਹਾਈਟ, ਲਾਲ ਅਤੇ ਮਿਡਨਾਈਟ ਬਲਿਊ ਰੰਗ 'ਚ ਉਪਲੱਬਧ ਹੈ।

ਫੀਚਰਸ
ਬਜਾਜ ਆਟੋ ਨੇ ਇਸ ਬਾਈਕ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ 2018 ਡਾਮਿਨਾਰ ਵੀ 373.2 ਸੀ.ਸੀ. ਇੰਜਣ 'ਚ ਲਾਂਚ ਕੀਤੀ ਜਾਵੇਗੀ। ਇਹ ਸਿੰਗਲ-ਸਿਲੰਡਰ, ਲਿਕਵਿਡ-ਕੂਲਡ, ਫਿਊਲ-ਇੰਜੈਕਟੇਡ ਇੰਜਣ 34.5 ਬੀ.ਪੀ.ਐੱਚ. ਦੀ ਪਾਵਰ ਅਤੇ 35 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਬਾਈਕ ਦੇ ਇੰਜਣ ਨੂੰ 6-ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਹੈ ਅਤੇ ਨਾਲ ਹੀ ਸਲਿਪਰ ਅਸੀਸਟ ਕਲਚ ਵੀ ਦਿੱਤਾ ਗਿਆ ਹੈ। ਉੱਥੇ ਇਹ ਵੀ ਦੱਸਿਆ ਗਿਆ ਹੈ ਕਿ ਕੰਪਨੀ ਬਜਾਜ ਡਾਮਿਨਾਰ ਨੂੰ ਕਈ ਹੋਰ ਕਲਰ ਕਾਮਬੀਨੇਸ਼ 'ਚ ਲਾਂਚ ਕਰ ਸਕਦੀ ਹੈ ਜਿਨ੍ਹਾਂ 'ਚ ਗੋਲਡਨ ਵ੍ਹੀਲਸ ਨਾਲ ਬਲਿਊ ਕਲਰ ਅਤੇ ਗੋਲਡਨ ਵ੍ਹੀਲਸ ਨਾਲ ਬਲੈਕ ਕਲਰ ਸ਼ਾਮਲ ਹੈ।