ਜਲੰਧਰ - ਲੰਬੇ ਇੰਤਜ਼ਾਰ ਤੋਂ ਬਾਅਦ ਫੋਰਡ ਨੇ ਆਪਣੀ ਅਪਡੇਟਡ ਕਾਰ ਈਕੋਸਪੋਰਟ ਦਾ 2017 ਫੇਸਲਿਫਟ ਵਰਜ਼ਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਦੀ ਦਿੱਲੀ 'ਚ ਸ਼ੁਰੂਆਤੀ ਐਕਸ-ਸ਼ੋਅ-ਰੂਮ ਕੀਮਤ 7,31,200 ਰੁਪਏ ਰੱਖੀ ਹੈ ਜੋ ਲਗਭਗ 11 ਲੱਖ ਰੁਪਏ ਤੱਕ ਜਾਂਦੀ ਹੈ। ਫੋਰਡ ਨੇ 2017 ਈਕੋਸਪੋਰਟ ਦੇ ਇੰਟੀਰਿਅਰ ਅਤੇ ਐਕਸਟੀਰਿਅਰ 'ਚ ਵੱਡੇ ਬਦਲਾਅ ਕਰਨ ਦੇ ਨਾਲ ਹੀ ਇਸ 'ਚ ਬਿਲਕੁੱਲ ਨਵਾਂ ਪੈਟਰੋਲ ਇੰਜਣ ਵੀ ਦਿੱਤਾ ਹੈ। ਕੰਪਨੀ ਨੇ ਕਾਰ ਨੂੰ ਹਾਈਟੈੱਕ ਅਤੇ ਐਡਵਾਂਸ ਫੀਚਰਸ ਨਾਲ ਵੀ ਲੈਸ ਕੀਤਾ ਹੈ।
ਇੰਜਣ ਪਾਵਰ ਫੋਰਡ ਈਕੋਸਪੋਰਟ 2017 ਫੇਸਲਿਫਟ 'ਚ ਕੰਪਨੀ ਨੇ 1.5-ਲਿਟਰ ਡੀਜ਼ਲ ਇੰਜਣ ਅਤੇ ਨਵਾਂ 1.5-ਲਿਟਰ,3-ਸਿਲੰਡਰ ਪੈਟਰੋਲ ਇੰਜਣ ਦਿੱਤਾ ਹੈ। ਕਾਰ 'ਚ ਲਗਾ ਨਵਾਂ ਪੈਟਰੋਲ ਇੰਜਣ 120 bhp ਪਾਵਰ ਅਤੇ 150 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਕਾਰ ਦੇ ਡੀਜਲ ਇੰਜਣ 'ਚ ਕੋਈ ਬਦਲਾਵ ਨਹੀਂ ਕੀਤਾ ਹੈ। ਭਾਰਤ 'ਚ ਇਸ ਕਾਰ ਦਾ ਮੁਕਾਬਲਾ ਵਿਟਾਰਾ ਬਰੇਜ਼ਾ ਅਤੇ ਟਾਟਾ ਨੈਕਸਨ ਵਰਗੀਆਂ ਕਾਰਾਂ ਨਾਲ ਹੋਣ ਵਾਲਾ ਹੈ।
ਸੇਫਟੀ ਫੀਚਰਸ ਸੇਫਟੀ ਦੇ ਮਾਮਲੇ 'ਚ ਵੀ ਕਾਰ ਨੂੰ ਕਾਫ਼ੀ ਐਡਵਾਂਸ ਬਣਾਇਆ ਗਿਆ ਹੈ ਜਿਨ੍ਹਾਂ 'ਚ ਡਿਊਲ ਫਰੰਟ ਏਅਰਬੈਗਸ, EBD ਦੇ ਨਾਲ ABS, ਏਅਰ ਕੰਡਿਸ਼ਨਰ, ਪਾਵਰ ਸਟੀਅਰਿੰਗ ਜਿਹੇ ਫੀਚਰਸ ਦਿੱਤੇ ਗਏ ਹਨ।
ਹੋਰ ਖਾਸ ਫੀਚਰਸ ਫੋਰਡ ਇੰਡੀਆ ਨੇ ਨਵੀਂ ਈਕੋਸਪੋਰਟ 'ਚ 16 ਦੀ ਜਗ੍ਹਾ ਹੁਣ 17- ਇੰਚ ਦੇ ਨਵੇਂ ਪੈਟਰਨ ਦੇ ਅਲੌਏ ਵ੍ਹੀਲਸ ਦਿੱਤੇ ਹਨ ਜੋ ਸਿਰਫ ਟਾਪ ਮਾਡਲ ਦੇ ਨਾਲ ਉਪਲੱਬਧ ਹਨ। ਕੰਪਨੀ ਨੇ ਕਾਰ ਦੇ ਬੂਟ ਨੂੰ ਦੋ ਲੈਵਲ 'ਚ ਫਲੋਰ ਕੀਤਾ ਹੈ ਜਿਸ ਦੇ ਨਾਲ ਜ਼ਿਆਦਾ ਲਗੇਜ ਰੱਖਣ ਦੇ ਸਮੇਂ ਬੂਟ ਸਪੇਸ ਨੂੰ ਕੁਝ ਇੰਚ ਵਧਾਇਆ ਜਾ ਸਕਦਾ ਹੈ। ਕੈਬਨ ਨੂੰ ਵੀ ਫੋਰਡ ਨੇ ਨਵੇਂ ਡਿਜ਼ਾਇਨ ਦੇ ਡੈਸ਼ਬੋਰਡ ਨਾਲ ਲੈਸ ਕੀਤਾ ਹੈ। ਕਾਰ 'ਚ ਛੋਟੀ ਸਕ੍ਰੀਨ ਦੀ ਜਗ੍ਹਾ ਹੁਣ 8-ਇੰਚ ਦੇ ਟੱਚ-ਸਕ੍ਰੀਨ ਨੇ ਲੈ ਲਈ ਹੈ ਅਤੇ ਸੈਂਟਰਲ ਕੰਸੋਲ ਨੂੰ ਪੀ੍ਰਮਿਅਮ ਬਣਾਉਂਦਾ ਹੈ। ਟਾਪ ਮਾਡਲ ਤੋਂ ਇਲਾਵਾ ਸਾਰੇ ਮਾਡਲਸ 'ਚ ਕੰਪਨੀ ਨੇ 6.5-ਇੰਚ ਦੀ ਟੱਚ-ਸਕਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਹੈ। ਇਹ ਇੰਫੋਟੇਨਮੇਂਟ ਸਿਸਟਮ SYNCC ਅਤੇ ਐਪਲ ਕਾਰ ਪਲੇਅ ਦੇ ਨਾਲ ਐਂਡਰਾਇਡ ਆਟੋ ਜਿਹੇ ਫੀਚਰਸ ਨਾਲ ਲੈਸ ਹੈ।