Hyundai Creta ਦਾ ਨਵਾਂ ਸਪੋਰਟੀ ਵੇਰੀਐਂਟ ਪੇਸ਼, ਮਿਲਣਗੇ ਇਹ ਨਵੇਂ ਫੀਰਚਰਸ

Hyundai Creta ਦਾ ਨਵਾਂ ਸਪੋਰਟੀ ਵੇਰੀਐਂਟ ਪੇਸ਼, ਮਿਲਣਗੇ ਇਹ ਨਵੇਂ ਫੀਰਚਰਸ

ਜਲੰਧਰ- ਹੁੰਡਈ ਨੇ ਬ੍ਰਾਜ਼ੀਲ 'ਚ ਆਪਣੀ ਲੇਟੈਸਟ ਪ੍ਰਾਡਕਸ਼ਨ ਕਾਰ Creta Sport ਪੇਸ਼ ਕਰ ਦਿੱਤੀ ਹੈ। ਇਸ ਗੱਡੀ ਦੀ ਫ੍ਰੰਟ ਲੁੱਕ 'ਤੇ ਕਾਫ਼ੀ ਕੰਮ ਕੀਤਾ ਗਿਆ ਹੈ। ਇਸ ਦੀ ਗਰਿਲ ਨੂੰ ਦੁਬਾਰਾ ਤੋਂ ਡਿਜ਼ਾਇਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਕਿਡ ਪਲੇਟ 'ਚ ਗਲਾਸੀ ਬਲੈਕ ਟਰੀਟਮੇਂਟ ਦਿੱਤਾ ਗਿਆ ਹੈ।  

ਰਿਅਰ ਵਿਊ ਮਿਰਰਸ ਨੂੰ ਨੀਟ ਬਲੈਕ ਲੁੱਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਪਡੇਟੇਡ ਵਰਜ਼ਨ 'ਚ ਨਵੇਂ 17 ਇੰਚ ਦੇ ਅਲੌਏ ਵ੍ਹੀਲਜ਼ ਵੀ ਦਿੱਤੇ ਗਏ ਹਨ। ਪਿਛਲੇ ਹਿੱਸੇ 'ਚ ਸਪਾਇਲਰ ਦਿੱਤਾ ਗਿਆ ਹੈ,  ਜੋ ਕਿ ਇਸ ਨਵੀਂ ਕਰੇਟਾ ਨੂੰ ਸਪੋਰਟੀ ਫੀਲ ਦਿੰਦੇ ਹਨ। ਰੂਫ ਬਾਰਸ ਅਤੇ ਸ਼ਾਰਕ ਫਿਨ ਐਂਟੀਨਾ ਨੂੰ ਗਲਾਸੀ ਬਲੈਕ ਟਰੀਟਮੇਂਟ ਦਿੱਤਾ ਗਿਆ ਹੈ। ਓਵਰਆਲ ਦੇਖਣ 'ਚ ਇਹ ਸੰਤੁਲਿਤ ਐੱਸ. ਯੂ. ਵੀ. ਨਜ਼ਰ  ਆਉਂਦੀ ਹੈ।

ਕੋਰੀਅਰਨ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਕਾਰ ਦੇ ਅੰਦਰਲੇ ਹਿੱਸੇ 'ਚ ਵੀ ਕਈ ਅਪਡੇਟ ਕੀਤੇ ਹਨ। ਸੀਟ ਤੋਂ ਲੈ ਕੇ ਜ਼ਿਆਦਾਤਰ ਇੰਟੀਰਿਅਰ ਕਾਲੇ ਰੰਗ ਦਾ ਹੈ। Creta Sport 'ਚ 7.0 ਇੰਚ ਦਾ ਇੰਫੋਟੇਨਮੇਂਟ ਸਿਸਟਮ ਦਿੱਤਾ ਗਿਆ ਹੈ, ਜੋ ਕਿ ਐਪਲ ਕਾਰਪਲੇ ਅਤੇ ਐਂਡ੍ਰਾਇਡ ਆਟੋ ਨਾਲ ਲੈਸ ਹੈ।

ਹੁੱਡ ਦੇ ਹੇਠਾਂ ਕੰਪਨੀ ਨੇ ਇੰਜਣ ਅਤੇ ਗਿਅਰਬਾਕਸ ਨੂੰ ਨਹੀਂ ਬਦਲਿਆ ਹੈ। ਇਹ ਰੈਗੂਲਰ ਕਰੇਟਾ ਮਾਡਲ ਜਿਹੇ ਹੀ ਰੱਖੇ ਗਏ ਹਨ। ਹੁੰਡਈ Creta Sport ਬ੍ਰਾਜ਼ੀਲ 'ਚ ਨਵੰਬਰ ਤੋਂ ਵਿਕਣੀ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਇਸ ਵੇਰੀਐਂਟ ਦੇ ਭਾਰਤ 'ਚ ਲਾਂਚ ਹੋਣ ਨਾਲ ਜੁੜੀ ਕੋਈ ਖਬਰ ਫਿਲਹਾਲ ਨਹੀਂ ਹੈ।