Kalashnikov ਕੰਪਨੀ ਪੇਸ਼ ਕਰੇਗੀ ਇਲੈਕਟ੍ਰਾਨਿਕ ਬਾਈਕ , ਮਿਲਣਗੀਆਂ ਇਹ ਸੁਵਿਧਾਵਾਂ

 Kalashnikov ਕੰਪਨੀ ਪੇਸ਼ ਕਰੇਗੀ ਇਲੈਕਟ੍ਰਾਨਿਕ ਬਾਈਕ , ਮਿਲਣਗੀਆਂ ਇਹ ਸੁਵਿਧਾਵਾਂ

ਜਲੰਧਰ—ਦੁਨਿਆਭਰ ਦੀ ਆਟੋਮਾਰਕੀਟ 'ਚ ਇਲੈਕਟ੍ਰਾਨਿਕ ਵਾਹਨਾਂ ਦੀ ਵਧਦੀ ਡਿਮਾਂਡ ਨੂੰ ਦੇਖਦੇ ਹੋਏ Kalashnikov ਨਾਂ ਦੀ ਕੰਪਨੀ ਆਪਣੇ ਨਵੀਂ ਲਇਲੈਕਟ੍ਰਾਨਿਕ ਬਾਈਕ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਦਾਅਵਾ ਕੀਤਾ ਜਾ ਸਕਦਾ ਹੈ ਕਿ ਇਸ ਨਵੀਂ ਬਾਈਕ ਦੀ ਅਗਲੇ ਸਾਲ ਫੀਫਾ ਵਿਸ਼ਲ ਕਪ 'ਚ ਮਾਸਕੋ ਪੁਲਸ ਦੁਆਰਾ ਵਰਤੋਂ ਕੀਤੀ ਜਾਵੇਗੀ।

ਗਰੁੱਪ ਨੇ ਰੂਸ 'ਚ ਬਾਈਕ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਨਵੀਂ ਇਲੈਕਟ੍ਰਾਨਿਕ ਬਾਈਕ 150 ਕਿਮੀ ਦੀ ਰਫਤਾਰ ਨਾਲ ਚਲੇਗੀ। ਨਵੀਂ ਇਲੈਕਟ੍ਰਾਨਿਕ ਮੋਟਰ ਸਾਈਕਲ ਲਈ ਇਕ ਐਂਡੋਰੋ ਸਟਾਈਲ ਮਾਡਲ ਅਤੇ ਸ਼ਹਿਰੀ ਪੁਲਸ ਬਲਾਂ ਲਈ ਇਕ ਸੁਪਰਮੋਟੋ ਸਟਾਈਲ 'ਚ ਉਪਲੱਬਧ ਹੋਵੇਗੀ।

Kalashnikov ਦੀ ਵੈੱਬਸਾਈਟ 'ਤੇ ਬਾਈਕ ਨੂੰ ਦਿਖਾਇਆ ਗਿਆ ਹੈ ਪਰ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ। ਇਸ'ਚ ਕੇਵਲ ਚਾਰਜਿੰਗ ਪੁਆਇੰਟ ਦਿਖਾਇਆ ਗਿਆ ਹੈ ਅਤੇ ਇਹ ਬਾਈਕ ਇਕ ਵੱਡੇ ਆਕਾਰ ਦੀ ਬੈਟਰੀ ਨਾਲ ਵੀ ਲੈਸ ਹੋਵੇਗੀ।
ਦੱਸਣਯੋਗ ਹੈ ਕਿ Kalashnikov ਕੰਪਨੀ ਆਪਣੀ ਰਾਇਫਲ ਏ.ਕੇ.-47 ਨੂੰ ਬਣਾਉਣ ਲਈ ਜਾਣੀ ਜਾਂਦੀ ਹੈ ਅਤੇ ਹੁਣ ਇਹ ਇਲੈਕਟ੍ਰਾਨਿਕ ਮੋਟਰਸਾਈਕਲ ਦਾ ਨਿਰਮਾਣ ਕਰੇਗੀ।