5 ਫਰਵਰੀ ਨੂੰ Renault ਲਾਂਚ ਕਰੇਗੀ ਕਵਿਡ ਸੁਪਰਹੀਰੋ ਐਡੀਸ਼ਨ , ਮਿਲਣਗੇ ਇਹ ਫੀਚਰਜ਼

5 ਫਰਵਰੀ ਨੂੰ Renault ਲਾਂਚ ਕਰੇਗੀ ਕਵਿਡ ਸੁਪਰਹੀਰੋ ਐਡੀਸ਼ਨ , ਮਿਲਣਗੇ ਇਹ ਫੀਚਰਜ਼

ਜਲੰਧਰ—ਫ੍ਰਾਂਸ ਦੀ ਆਟੋ ਮੇਕਰ ਕੰਪਨੀ ਰੈਨੋ ਭਾਰਤ 'ਚ ਆਪਣੀ ਲੋਅ-ਬਜਟ ਕਾਰ ਕਵਿਡ ਨੂੰ ਸੁਪਰਹੀਰੋ ਐਡੀਸ਼ਨ 'ਚ ਪੇਸ਼ ਕਰਨ ਵਾਲੀ ਹੈ। ਕੰਪਨੀ ਆਪਣੀ ਇਸ ਕਾਰ ਨੂੰ 5 ਫਰਵਰੀ 2018 ਨੂੰ ਲਾਂਚ ਕਰੇਗੀ। ਕੰਪਨੀ ਨੇ ਆਪਣੀ ਇਸ ਕਾਰ ਦੇ ਬਾਰੇ 'ਚ ਟਵਿਟ ਕਰਕੇ ਦੱਸਿਆ ਕਿ ਕਵਿਡ ਦੀ 'ਕੈਪਟਨ ਅਮਰੀਕਾ' ਅਤੇ 'ਆਇਰਨ ਮੈਨ' ਥੀਮ ਕਾਰ ਲਾਂਚ ਕਰੇਗੀ। ਉੱਥੇ ਕੰਪਨੀ ਦੇ ਇਸ ਟਵਿਟ 'ਚ ਦੋ ਕਾਰਾਂ ਦੀ ਤਸਵੀਰ ਦਿਖਾਈ ਦੇ ਰਹੀ ਹੈ ਅਤੇ ਬੈਕਗ੍ਰਾਊਂਡ 'ਚ ਸੁਪਰਹੀਰੋ ਆਇਰਨ ਮੈਨ ਅਤੇ ਕੈਪਟਨ ਅਰਮੀਕਾ ਦੀ ਝਲਕ ਸਾਫ ਦਿਖਾਈ ਦੇ ਰਹੀ ਹੈ।

ਉੱਥੇ ਸੁਪਰਹੀਰੋ ਐਡੀਸ਼ਨ 'ਚ ਰੈਨੋ ਕਵਿਡ ਦੇ ਇੰਜਣ 'ਚ ਕੋਈ ਤਕਨੀਕੀ ਬਦਲਾਅ ਨਹੀਂ ਕੀਤਾ ਹੈ। ਅਪਡੇਟੇਡ ਕਵਿਡ 'ਚ ਵੀ 0.8- ਲੀਟਰ ਦਾ 3 ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 67 ਬੀ. ਐੱਚ. ਪੀ. ਦੀ ਪਾਵਰ ਅਤੇ 72 ਐੱਨ. ਐੱਮ. ਦਾ ਪੀਕ ਟਾਰਕ ਜਨਰੇਟ ਕਰਨ ਦੀ ਸਮੱਰਥਾ ਰੱਖਦਾ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਇਸ ਕਾਰ 'ਚ 1.0 ਲੀਟਰ ਦਾ ਇੰਜਣ ਵੀ ਦਿੱਤਾ ਹੈ ਜੋ 67 ਬੀ. ਐੱਚ. ਪੀ. ਦੀ ਪਾਵਰ ਅਤੇ 91 ਐੱਨ. ਐÎੱਮ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਕਾਰ ਦੇ ਇੰਜਣ ਨੂੰ 5-ਸਪੀਡ ਮੈਨਿਊਅਲ ਗਿਅਰਬਾਕਸ ਨਾਲ ਲੈਸ ਕਰਨ ਨਾਲ ਹੀ ਕੰਪਨੀ ਨੇ ਇਸ ਨੂੰ ਏ.ਐੱਮ.ਟੀ. ਟ੍ਰਾਂਸਮਿਸ਼ਨ ਆਪਸ਼ਨ 'ਚ ਵੀ ਉਪਲੱਬਧ ਕਰਵਾਇਆ ਹੈ।