11 ਹਜ਼ਾਰ ਰੁਪਏ ‘ਚ ਬੁੱਕ ਕਰਵਾਓ ਮਾਰੂਤੀ ਦੀ ਨਵੀਂ ਸਵੀਫਟ

11 ਹਜ਼ਾਰ ਰੁਪਏ ‘ਚ ਬੁੱਕ ਕਰਵਾਓ ਮਾਰੂਤੀ ਦੀ ਨਵੀਂ ਸਵੀਫਟ

ਨਵੀਂ ਦਿੱਲੀ—ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀਆਂ ਸਭ ਤੋਂ ਲੋਕਪ੍ਰਸਿੱਧ ਗੱਡੀਆਂ ਚੋਂ ਇਕ ਸਵੀਫਟ ਦੇ ਲਾਂਚ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਸਵੀਫਟ ਦਾ ਥਰਡ-ਜਨਰੇਸ਼ਨ ਮਾਡਲ 7 ਫਰਵਰੀ ਨੂੰ ਆਟੋ ਐਕਸਪੋਅ 2018 'ਚ ਲਾਂਚ ਕੀਤਾ ਜਾਵੇਗਾ। ਉੱਥੇ ਗੱਡੀ ਦੀ ਬੁਕਿੰਗ 18 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਗੱਡੀ ਦੀ ਬੁਕਿੰਗ 11 ਹਜ਼ਾਰ ਰੁਪਏ 'ਚ ਕਰਵਾਈ ਜਾ ਸਕਦੀ ਹੈ। ਸਵੀਫਟ ਦੇ ਲਾਂਚ ਨੂੰ ਲੈ ਕੇ ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ executive ਡਾਈਰੈਕਟਰ ਆਰ.ਐੱਸ. ਕਲਸੀ ਨੇ ਕਿਹਾ ਕਿ ਸਵੀਫਟ ਦਾ ਨਵਾਂ ਐਡੀਸ਼ਨ ਬੋਲਡ ਹੈ ਅਤੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਤ ਕਰੇਗਾ।

ਵੀਫਟ ਦਾ ਇਹ ਨਵਾਂ ਮਾਡਲ ਇੰਟਰਨੈਸ਼ਨਲ ਮਾਰਕੀਟ 'ਚ ਪਹਿਲੇ ਤੋਂ ਹੀ ਮੌਜੂਦ ਹੈ। ਪੁਰਾਣੀ ਸਵੀਫਟ ਦੀ ਤੁਲਨਾ 'ਚ ਇਹ ਮਾਡਲ ਕਾਫੀ ਸਪਾਰਟੀ ਅਤੇ ਸਟਾਈਲਸ਼ ਹੈ। ਨਾਲ ਹੀ ਇਸ 'ਚ 7 ਇੰਚ ਦੀ ਟੱਚਸਕਰੀਨ ਅਤੇ ਐਂਡਰੌਇਡ ਆਟੋ ਅਤੇ ਐਪਲ ਕਾਰ ਪਲੇਅ ਕੁਨੈਕਟੀਵਿਟੀ ਆਪਸ਼ਨੰਸ ਵੀ ਮੌਜੂਦ ਹਨ।

ਹਾਲਾਂਕਿ ਗੱਡੀ ਦੀ ਪਾਵਰ 'ਚ ਕੁਝ ਜ਼ਿਆਦਾ ਫਰਕ ਨਹੀਂ ਹੈ। ਨਵੀਂ ਮਾਰੂਤੀ ਸਵੀਫਟ 'ਚ ਵੀ 1.2 ਲੀਟਰ ਪੈਰਟੋਲ ਅਤੇ 1.3 ਲੀਟਰ ਡੀਜ਼ਲ ਇੰਜਣ ਦਾ ਆਪਸ਼ਨ ਹੋਵੇਗਾ। ਨਾਲ ਹੀ ਇਸ 'ਚ ਵੱਖ-ਵੱਖ ਵੇਰੀਅੰਟਸ 'ਚ ਆਟੋ ਗਿਅਰ ਸ਼ਿਫਟ ਦਾ ਵਿਕਲਪ ਵੀ ਮੌਜੂਦ ਹੈ।