ਮਾਰੂਤੀ ਸੁਜ਼ੂਕੀ ਦੀ ਇਲੈਕਟ੍ਰਿਕ ਕਾਰ, 2020 ਦੇਵੇਗੀ ਬਾਜ਼ਾਰ ‘ਚ ਦਸਤਕ

ਮਾਰੂਤੀ ਸੁਜ਼ੂਕੀ ਦੀ ਇਲੈਕਟ੍ਰਿਕ ਕਾਰ, 2020 ਦੇਵੇਗੀ ਬਾਜ਼ਾਰ ‘ਚ ਦਸਤਕ

ਨਵੀਂ ਦਿੱਲੀ—ਜਾਪਾਨ ਦੀ ਸੁਜ਼ੂਕੀ ਅਤੇ ਟੋਯੋਟਾ ਨੇ ਸੰਯੁਕਤ ਉਧਮ ਗਠਿਤ ਕੀਤਾ ਹੈ ਜਿਸ ਦੇ ਤਹਿਤ ਦੇਸ਼ ਦੀ ਪ੍ਰਮੁੱਖ ਯਾਤਰੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ 2020 'ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਭਾਰਤੀ ਬਾਜ਼ਾਰ 'ਚ ਉਤਾਰੇਗੀ। ਕੰਪਨੀ ਦੇ ਸੀਨੀਅਰ ਆਰ.ਸੀ. ਭਾਰਗਵ ਨੇ ਅੱਜ ਇੱਥੇ ਸਾਲਾਨਾ ਬੈਠਕ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਪੂਰੀ ਸੰਭਾਵਨਾ ਹੈ ਕਿ 2020 'ਚ ਕੰਪਨੀ ਦੀ ਪਹਿਲੀ ਇਲੈਕਟ੍ਰਿਕ ਕਾਰ ਭਾਰਤੀ ਬਾਜ਼ਾਰ 'ਚ ਨਜ਼ਰ ਆਵੇਗੀ। ਸੁਜ਼ੂਕੀ ਅਤੇ ਟੋਯੋਟਾ ਨੇ ਇਲੈਕਟ੍ਰਿਕ ਕਾਰ ਦੇ ਲਈ ਪਿੱਛਲੇ ਮਹੀਨੇ ਸਹਮਤੀ ਪੱਤਰ 'ਤੇ ਦਸਤਖਤ ਕੀਤੇ ਹਨ। ਦੋਵੇਂ ਕੰਪਨੀਆਂ ਇਲੈਕਟ੍ਰਿਕ ਕਾਰ 'ਤੇ ਅੱਗੇ ਵੀ ਕੰਮ ਕਰਨਗੀਆਂ ਅਤੇ 2020 ਤਕ ਇਹ ਸੜਕਾਂ 'ਤੇ ਉਤਰ ਜਾਵੇਗੀ। ਇਲੈਕਟ੍ਰਿਕ ਕਾਰ ਦੀ ਵਿਕਰੀ ਭਾਰਤੀ ਬਾਜ਼ਾਰ 'ਚ ਮਾਰੂਤੀ ਕਰੇਗੀ।

ਦੋਵੇਂ ਕੰਪਨੀਆਂ ਵਿਚਾਲੇ ਹੋਏ ਸਮਝੌਤੇ ਤਹਿਤ ਉਹ ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਕਾਰ ਉਤਾਰਨ ਦੀ ਸੰਭਾਵਨਾਵਾਂ 'ਤੇ ਕੰਮ ਕਰੇਗੀ। ਭਾਰਗਵ ਨੇ ਦੱਸਿਆ ਕਿ ਇਹ 2030 ਤਕ ਕੰਪਨੀਆਂ ਦੇ ਪੂਰੀ ਤਰ੍ਹਾਂ ਇਲੈਕਟ੍ਰਿਕਫਿਕੇਸ਼ਨ ਦੇ ਟੀਚੇ ਦੇ ਅਨੁਰੂਪ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੰਯੁਕਤ ਉਧਮ ਮਾਰੂਤੀ ਦੇ ਲਈ ਫਾਇਦੇਮੰਦ ਹੋਵੇਗਾ। ਦੋਵੇਂ ਕੰਪਨੀਆਂ ਕੋਲ ਇਲੈਕਟ੍ਰਿਕ ਕਾਰ ਦੀ ਤਕਨਾਲੋਜੀ ਹੈ ਜਦਕਿ ਮਾਰੂਤੀ ਕੋਲ ਇਹ ਤਕਨੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਇਲੈਕਟ੍ਰਿਕ ਕਾਰ ਦੇ ਬਾਰੇ 'ਚ ਭਾਰਤੀ ਬਾਜ਼ਾਰ 'ਚ ਉਪਭੋਗਤਾਵਾਂ ਦੀ ਕੀ ਸੋਚ ਹੈ ਇਸ ਦੇ ਬਾਰੇ 'ਚ ਕੰਪਨੀ ਸਵਰੇਅ ਕਰੇਗੀ। ਇਹ ਸਰਵੇਅ ਅਗਲੇ ਦੋ-ਤਿੰਨ ਹਫਤੇ ਦੌਰਾਨ ਸ਼ੁਰੂ ਕੀਤਾ ਜਾਵੇਗਾ। ਇਸ ਸਰਵੇਅ ਤੋਂ ਸੰਯੁਕਤ ਉਧਮ ਨੂੰ ਭਾਰਤੀ ਬਾਜ਼ਾਰ ਲਈ ਇਲੈਕਟ੍ਰਿਕ ਕਾਰ ਦੇ ਵਿਕਾਸ 'ਚ ਮਦਦ ਮਿਲੇਗੀ।