Maruti Suzuki ਨੇ ਪੇਸ਼ ਕੀਤਾ ਆਲਟੋ ਦਾ ਨਵਾਂ Utsav Edition

Maruti Suzuki ਨੇ ਪੇਸ਼ ਕੀਤਾ ਆਲਟੋ ਦਾ ਨਵਾਂ Utsav Edition

ਜਲੰਧਰ : ਭਾਰਤੀ ਬਾਜ਼ਾਰ 'ਚ 50 ਫ਼ੀਸਦੀ ਮਾਰਕੀਟ ਸ਼ੇਅਰ ਤੋਂ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਬਣੀ ਮਾਰੂਤੀ ਸੁਜ਼ੂਕੀ ਨੇ ਇਸ ਫੈਸਟਿਵ ਸੀਜਨ ਦੇ ਦੌਰਾਨ ਨਵੀਂ ਆਲਟੋ 800 ਦਾ ਉਤਸਵ ਐਡੀਸ਼ਨ ਲਾਂਚ ਕੀਤਾ ਹੈ। ਇਸ ਕਾਰ ਦੀ ਕੀਮਤ 2.46 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਤੋਂ ਸ਼ੁਰੂ ਹੋ ਕੇ 3.35 ਲੱਖ ਰੁਪਏ ਤੱਕ ਜਾਂਦੀ ਹੈ। ਇਸ ਐਡੀਸ਼ਨ 'ਚ ਕੰਪਨੀ ਨੇ ਕਈ ਬਦਲਾਵ ਕੀਤੇ ਹਨ। ਇਸ ਦੇ ਫਰੰਟ ਬੰਪਰ 'ਤੇ ਐਂਗੂਲਰ ਕ੍ਰੋਮ ਗਰੀਨਿਸ਼ ਅਤੇ ਫੋਗ ਲੈਂਪਸ ਦੇ ਸਾਈਡ 'ਚ ਕ੍ਰੋਮ ਫਿਨੀਸ਼ਿੰਹ ਦਿੱਤੀ ਗਈ ਹੈ ਜੋ ਇਸ ਉਤਸਵ ਐਂਡੀਸ਼ਨ ਨੂੰ ਹੋਰ ਵੀ ਖਾਸ ਬਣਾ ਦਿੰਦੀ ਹੈ। ਇਸ ਦੇ ਸਾਈਡ 'ਚ ਰੈੱਡ, ਯੈਲੋ ਗਰਾਫਿਕਸ ਅਤੇ ਰਿਅਰ 'ਚ ਟੇਲ ਲੈਂਪਸ 'ਤੇ ਕੋਮ ਫਿਨੀਸ਼ਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਨਵੇਂ ਸੀਟ ਕਵਰਸ ਅਤੇ ਪਾਰਕਿੰਗ ਸੈਂਸਰ ਦੀ ਸਹੂਲਤ ਵੀ ਮੌਜੂਦ ਹੈ।

ਮਾਰੂਤੀ ਸੁਜ਼ੂਕੀ ਆਲਟੋ 800 'ਚ 796 ਸੀ. ਸੀ. ਦਾ 3 ਸਿਲੰਡਰ ਪਟਰੋਲ ਇੰਜਣ ਲਗਾ ਹੈ ਜੋ 47 ਬੀ. ਐੱਚ. ਪੀ. ਦੀ ਪਾਵਰ ਅਤੇ 60 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਫਰੰਟ ਵ੍ਹੀਲਸ ਨੂੰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦੇ ਨਾਲ ਜੋੜਿਆ ਗਿਆ ਹੈ।