ਮਰਸੀਡੀਜ਼ ਬੈਂਜ਼ ਨੇ ਪੇਸ਼ ਕੀਤੀ ਪਹਿਲੀ ਮੇਡ ਇਨ ਇੰਡੀਆ ‘BS-VI’ ਕਾਰ, ਮਿਲਣਗੇ ਇਹ ਫੀਚਰਜ਼

ਮਰਸੀਡੀਜ਼ ਬੈਂਜ਼ ਨੇ ਪੇਸ਼ ਕੀਤੀ ਪਹਿਲੀ ਮੇਡ ਇਨ ਇੰਡੀਆ ‘BS-VI’ ਕਾਰ, ਮਿਲਣਗੇ ਇਹ ਫੀਚਰਜ਼

ਜਲੰਧਰ—ਮਰਸੀਡੀਜ਼ ਬੈਂਜ਼ ਇੰਡੀਆ ਨੇ ਭਾਰਤ ਦੀ ਪਹਿਲੀ BS-VI  ਕਾਰ ਲਾਂਚ ਕਰ ਦਿੱਤੀ ਹੈ। ਇਹ ਕੰਪਨੀ ਦਾ ਫਲੈਗਸ਼ਿਪ ਮਾਡਲ ਹੈ। ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਨੇ ਪਹਿਲੇ ਅਜਿਹੀ ਮੇਡ ਇੰਡੀਆ ਕਾਰ ਬਣਾਈ ਹੈ ਜੋ ਕਿ BS-VI ਮਾਨਕਾਂ ਦੇ ਅਨੁਰੂਪ ਹੈ।

ਇਸ ਮੌਕੇ 'ਤੇ ਕੇਂਦਰੀ ਪਰਿਵਹਨ ਮੰਤਰੀ ਨਿਤਿਨ ਗੜਕਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਵਧਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ, ਸਰਕਾਰ ਅਪ੍ਰੈਲ 2018 ਤਕ ਦਿੱਲੀ ਐੱਨ.ਸੀ.ਟੀ. 'ਚ ਬੀ.ਐੱਸ.-6 ਗਰੇਡ ਇੰਧਣ ਦੀ ਉਪਲੱਬਧਤਾ ਵਧਾਉਣ ਅਤੇ ਦੇਸ਼ ਭਰ 'ਚ ਅਪ੍ਰੈਲ 2020 ਤਕ ਬੀ.ਐੱਸ.-6 ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਮੌਕੇ 'ਚ ਮਰਸੀਡੀਜ਼ ਇੰਡੀਆ ਦੇ ਸੀ.ਈ.ਓ. ਰੋਨਾਲਡ ਫੋਲਗਰ ਨੇ ਕਿਹਾ ਕਿ ਸਾਨੂੰ ਗਾਹਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ 'ਚ ਖੁਸ਼ੀ ਹੋ ਰਹੀ ਹੈ। ਅਸੀਂ ਸਰਕਾਰ ਦੇ ਮੇਕ ਇਨ ਇੰਡੀਆ ਵਿਜਨ 'ਚ ਸਾਥ ਦੇ ਪਾਏ, ਇਸ ਲਈ ਵੀ ਖੁਸ਼ ਹਾਂ। ਇਸ ਨਾਲ ਪ੍ਰਦੂਸ਼ਣ ਨੂੰ ਕਾਫੀ ਤੇਜ਼ੀ ਨਾਲ ਘੱਟ ਕੀਤਾ ਜਾਵੇਗਾ ਅਤੇ ਸਾਨੂੰ ਵਿਸ਼ਵ ਸਤਰ 'ਤੇ ਵਰਤੋਂ ਕੀਤੀ ਜਾਣ ਵਾਲੀ ਬਿਹਤਰ ਟੈਕਨਾਲੋਜੀ ਵੱਲ ਕਦਮ ਵਧਾਉਣ 'ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਗੜਕਰੀ ਨੇ ਸਰਸੀਡੀਜ਼ ਬੈਂਜ਼ ਨੂੰ ਉਨ੍ਹਾਂ ਦੇ ਇਸ ਕਦਮ ਲਈ ਵਧਾਈ ਵੀ ਦਿੱਤੀ। ਇਸ ਕਾਰ 'ਚ ਮੌਜੂਦਾ ਬੀ.ਐੱਸ.-ਆਈ.ਵੀ. ਕਾਰਾਂ ਤੋਂ ਇਸ ਲਈ ਵੱਖ ਹੈ ਕਿਉਂਕਿ ਪਾਲੀਊਸ਼ਨ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਪੀ.ਐੱਮ. ਯਾਨੀ ਪਾਰਟੀਕੁਲੇਟ ਮੈਟਰ ਵਾਲੇ ਤੱਤਾਂ 'ਚ ਕਾਫੀ ਕਮੀ ਆਵੇਗੀ। ਇਸ ਦੇ ਨਾਲ ਹੀ ਬੀ.ਐੱਸ.-ਐੱਸ.ਵੀ. ਕਾਰਾਂ ਦੇ ਮੁਕਾਬਲੇ ਨਾਈਟਰੋਜਨ ਆਕਸਾਈਡ ਦੇ ਐਮਿਸ਼ਨ 'ਚ ਵੀ 68 ਫੀਸਦੀ ਤਕ ਕਮੀ ਆਵੇਗੀ। ਮਰਸੀਡੀਜ਼-ਬੈਂਜ਼ 350ਡੀ ਪਹਿਲੀ ਕਾਰ ਹੋਵੇਗੀ ਜਿਸ 'ਚ ਬੀ.ਐੱਸ-ਵੀ.ਆਈ. ਐਮਿਸ਼ਨ ਮਾਨਕਾਂ ਨੂੰ ਫਾਲੋਅ ਕੀਤਾ ਜਾਵੇਗਾ। ਇਹ ਨਵੀਂ 6 ਸਿਲੰਡਰ ਵਾਲੀ ਕਾਰ ਹੋਵੇਗੀ।