ਭਾਰਤ ‘ਚ 9 ਨਵੰਬਰ ਨੂੰ ਲਾਂਚ ਹੋਵੇਗੀ  ਫੋਰਡ ਦੀ ਨਵੀਂ ਕੰਪੈਕਟ ਐੱਸ. ਯੂ. ਵੀ. ਕਾਰ

ਭਾਰਤ ‘ਚ 9 ਨਵੰਬਰ ਨੂੰ ਲਾਂਚ ਹੋਵੇਗੀ  ਫੋਰਡ ਦੀ ਨਵੀਂ ਕੰਪੈਕਟ ਐੱਸ. ਯੂ. ਵੀ. ਕਾਰ

ਜਲੰਧਰ- ਅਮਰੀਕੀ ਵਾਹਨ ਨਿਰਮਾਤਾ ਕੰਪਨੀ ਫੋਰਡ ਜਲਦ ਹੀ ਭਾਰਤ 'ਚ ਆਪਣੀ ਨਵੀਂ ਕਾਰ ਲਾਂਚ ਕਰਨ ਵਾਲੀ ਹੈ। ਇਸ ਨਵੀਂ ਕੰਪੈਕਟ ਐੱਸ. ਯੂ. ਵੀ. ਕਾਰ ਨੂੰ ਕੰਪਨੀ 9 ਨਵੰਬਰ ਨੂੰ ਲਾਂਚ ਕਰੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਰਡ ਦੀ ਇਸ ਨਵੀਂ ਕਾਰ ਦੀ ਕੀਮਤ 7.5 ਲੱਖ ਤੋਂ 11 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।

ਇੰਜਣ -
ਕੰਪਨੀ ਫੇਸਲਿਸਟ ਵਰਜ਼ਨ 'ਚ ਕਾਰ ਦੀ ਲੁੱਕ 'ਚ ਬਦਲਾਅ ਤੋਂ ਇਲਾਵਾ ਨਵੇਂ ਫੀਚਰਸ ਜੋੜਣ ਜਾ ਰਹੀ ਹੈ। ਇਸ ਨਵੀਂ ਕਾਰ 'ਚ 1.5 ਲੀਟਰ ਡੀਜਲ ਇੰਜਣ ਦਿੱਤਾ ਜਾਵੇਗਾ, ਜੋ ਕਿ 99bhp ਦਾ ਉਤਪਾਦਨ ਕਰੇਗਾ।
ਇਸ ਤੋਂ ਇਲਾਵਾ ਇਸ ਕਾਰ ਨੂੰ ਨਵੇਂ ਡ੍ਰੈਗਨ ਸੀਰੀਜ਼ ਪੈਟਰੋਲ ਇੰਜਣ 'ਚ ਵੀ ਪੇਸ਼ ਕੀਤਾ ਜਾਵੇਗਾ, ਜੋ ਕਿ 1.5 ਲੀਟਰ ਤਿੰਨ ਸਿਲੰਡਰ ਇੰਜਣ ਤੋਂ 120 ਬੀ. ਐੱਚ. ਪੀ. ਦਾ ਉਤਪਾਦਨ ਕਰੇਗਾ।

ਡਿਵਾਈਨ -
ਅਪਡੇਟ ਇਕੋਸਪੋਰਟ 'ਚ ਕਈ ਬਦਲਾਅ ਕੀਤੇ ਗਏ ਹੈ। ਜਿਸ 'ਚ ਨਵੀਂ ਹੇਕਸਾਗਗੋਨਲ ਵਿੰਡੋ, ਸ਼ਾਰਪ ਹੈੱਡਲੈਂਪ ਡਿਜ਼ਾਈਨ ਅਤੇ ਬੰਪਰ ਦੇ ਨਵੇਂ ਫੋਰਡ ਮਾਡਲ ਦੇ ਅਨੁਰੂਪ ਹੈ। ਪਿੱਛੇ ਦੇ ਪ੍ਰੋਫਾਇਲ 'ਚ ਟੇਲਗੇਟ ਸਪੇਅਰ ਵਹੀਲ ਹੋਵੇਗਾ।

ਆਈ.ਸੀ.ਸੀ. ਵਨਡੇ ਰੈਂਕਿੰਗ : ਟਾਪ-8 ਟੀਮਾਂ
ਸਾਊਥ ਅਫਰੀਕਾ, ਰੇਟਿੰਗ-120
ਭਾਰਤ-120
ਆਸਟਰੇਲੀਆ-114
ਇੰਗਲੈਂਡ-114
ਨਿਊਜ਼ੀਲੈਂਡ-111
ਪਾਕਿਸਤਾਨ-98
ਬੰਗਲਾਦੇਸ਼-92
ਸ਼੍ਰੀਲੰਕਾ-84