ਭਾਰਤ ‘ਚ ਲਾਂਚ ਹੋਈ ਨਵੀਂ Scorpio Facelift , ਮਿਲਣਗੇ ਇਹ ਸ਼ਾਨਦਾਰ ਫ਼ੀਚਰ

 ਭਾਰਤ ‘ਚ ਲਾਂਚ ਹੋਈ ਨਵੀਂ Scorpio Facelift , ਮਿਲਣਗੇ ਇਹ ਸ਼ਾਨਦਾਰ ਫ਼ੀਚਰ

ਜਲੰਧਰ-ਭਾਰਤੀ ਐੱਸ.ਯੂ.ਵੀ. ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਮੰਗਲਵਾਰ ਨੂੰ Scorpio ਦੇ ਨਵੇਂ ਅਵਤਾਰ Scorpio Facelift ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 9.97 ਲੱਖ ਰੁਪਏ (ਐਕਸ-ਸ਼ੋਅਰੂਮ, ਨਵੀਂ ਦਿੱਲੀ) ਰੱਖੀ ਹੈ, ਐੱਸ11 (140 ਬੀ.ਐੱਚ.ਪੀ.) ਅਤੇ ਐੱਸ11 (4wd ਨਾਲ 140bhp) 'ਚ ਉਪਲਬੱਧ ਹੋਵੇਗੀ। ਇਸ 'ਚ ਇਕ ਨਵੀਂ ਲੁੱਕ ਨਾਲ ਧਾਂਸੂ ਫੀਚਰਸ ਵੀ ਦਿੱਤੇ ਗਏ ਹਨ।

ਨਵੀਂ ਸਕਾਰਪੀਓ 'ਚ mhawk ਇੰਜਣ ਨਾਲ ਪੇਸ਼ ਕੀਤਾ ਗਿਆ ਹੈ, ਜੋ140bhp ਦਾ ਪਾਵਰ ਅਤੇ 320 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਨਾਲ ਹੀ ਇਸ 'ਚ 6 ਸਪੀਡ ਟ੍ਰਾਂਸਮਿਸ਼ਨ ਨਾਲ 6 ਜਨਰੇਸ਼ਨ ਬਾਗ ਵਾਰਨਰ ਟਰਬੋ ਚਾਰਜਰ ਦਿੱਤਾ ਗਿਆ ਹੈ। ਨਵੀਂ ਸਕਾਰਪੀਓ ਦੇ ਇੰਟੀਰਿਅਰ 'ਚ ਫਾਕਸ ਲੇਦਰ ਟਰੀਟਮੈਂਟ ਦਿੱਤਾ ਗਿਆ ਹੈ। ਇਸ ਐੱਸ.ਯੂ.ਵੀ. 'ਚ 9.1 bosch absਨਾਲ ਲੇਟੈਸਟ ਜਨਰੇਸ਼ਨ ਬ੍ਰੈਕਿੰਗ ਸਿਸਟਮ ਦਿੱਤਾ ਗਿਆ ਹੈ ਜੋ ਹਾਈ ਸਪੀਡ ਬ੍ਰੈਕਿੰਗ ਅਤੇ ਬਿਹਤਰੀਨ ਬ੍ਰੈਕਿੰਗ ਫੀਲ ਦਿੰਦਾ ਹੈ।
ਨਵੀਂ ਸਕਾਰਪੀਓ 'ਚ ਡਾਇਨੇਮਿਕ ਅਸੀਸਟ ਨਾਲ ਰਿਵਰਸ ਕੈਮਰਾ, ਆਟੋ ਵਿੰਡੋ ਰੋਲ-ਅਪ ਵਰਗੇ ਤਕਨਾਲੋਜੀ ਫੀਚਰਸ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਐਡਵਾਂਸਡ ਤਕਨਾਲੋਜੀ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਸਟੈਟਿਕ ਬਲੈਂਡਿੰਗ ਤਕਨਾਲੋਜੀ ਨਾਲ ਪ੍ਰੋਜੈਕਟਰ ਹੈਡਲੈਮਪ, ਜੀ.ਪੀ.ਐੱਸ. ਨਾਲ 6 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਕਰੀਨ, ਆਟੋਮੈਟਿਕ ਟੈਂਪਰੇਚਰ ਕੰਟੋਰਲ ਮੌਜੂਦ ਹਨ।