ਖੁਸ਼ਖਬਰੀ : Nissan-Datsun ਦੀਆਂ ਕਾਰਾਂ ‘ਤੇ 50 ਹਜ਼ਾਰ ਰੁਪਏ ਤਕ ਦਾ ਆਫਰ

ਖੁਸ਼ਖਬਰੀ : Nissan-Datsun ਦੀਆਂ ਕਾਰਾਂ ‘ਤੇ 50 ਹਜ਼ਾਰ ਰੁਪਏ ਤਕ ਦਾ ਆਫਰ

ਜਲੰਧਰ— ਇਕ ਪਾਸੇ ਜਿੱਥੇ ਈ-ਕਾਮਰਸ ਕੰਪਨੀਆਂ ਸੇਲ ਅਤੇ ਆਫਰਸ ਦੀ ਬਰਸਾਤ ਕਰ ਰਹੀਆਂ ਹਨ ਤਾਂ ਦੂਜੇ ਪਾਸੇ ਆਟੋ ਕੰਪਨੀਆਂ ਵੀ ਪਿੱਛੇ ਨਹੀਂ ਹਨ। ਨਿਸਾਨ ਇੰਡੀਆ ਨੇ ਨਿਸਾਨ ਅਤੇ ਡੈਟਸਨ ਕਾਰਾਂ 'ਤੇ ਦਿਵਾਲੀ ਆਫਰਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਆਫਰਸ ਤਹਿਤ ਗਾਹਕਾਂ ਨੂੰ ਨਿਸਾਨ ਜਾਂ ਡੈਟਸਨ ਕਾਰ ਖਰਦੀਣ 'ਤੇ 50 ਹਜ਼ਾਰ ਤਕ ਦਾ ਲਾਭ ਹੋ ਸਕਦਾ ਹੈ।

ਨਿਸਾਨ ਨੇ ਆਪਣੇ ਫੈਸਟਿਵ ਸੀਜ਼ਨ ਆਫਰ ਨੂੰ ਬਿਗੈਸਟ ਦੀਵਾਲੀ ਕਾਰਨਿਵਲ ਦੇ ਨਾਂ ਤੋਂ ਪੇਸ਼ ਕੀਤਾ ਹੈ, ਜੋ ਆਫਰਸ ਦਿੱਤੇ ਗਏ ਹਨ ਉਨ੍ਹਾਂ 'ਚ ਨਿਸਾਨ ਵੱਲੋਂ ਫ੍ਰੀ Insurance,  ਐਕਸਚੈਂਜ ਆਫਰ ਆਦਿ ਦਿੱਤਾ ਜਾ ਰਿਹਾ ਹੈ। ਪਰ ਇਹ ਆਫਰ 10 ਅਕਤੂਬਰ ਤਕ ਹੀ ਲਾਗੂ ਹੋਵੇਗਾ। ਨਿਸਾਨ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, Insurance ਅਤੇ ਐਕਸਚੈਂਜ ਬੋਨਸ ਤੋਂ ਇਲਾਵਾ ਕਾਰਪੋਰੋਟ ਐਕਸਕਲੂਸੀਵ ਆਫਰ ਵੀ ਦਿੱਤਾ ਜਾ ਰਿਹਾ ਹੈ। ਜੇਕਰ ਇਨ੍ਹਾਂ ਸਾਰੇ ਆਫਰਸ ਨੂੰ ਜੋੜ ਦਿੱਤਾ ਜਾਵੇ ਤਾਂ ਗਾਹਕ Terrano SUV 'ਤੇ 50 ਹਜ਼ਾਰ ਰੁਪਏ ਤਕ ਦੀ ਬਚਤ ਕਰ ਸਕਦੇ ਹਨ। ਇਸ ਤਰ੍ਹਾਂ Sunny 'ਤੇ ਵੀ 30 ਹਜ਼ਾਰ ਰੁਪਏ ਤਕ ਦੀ ਬਚਤ ਦਾ ਲਾਭ ਲੈ ਸਕਦੇ ਹਨ।
ਇਸ ਤੋਂ ਇਲਾਵਾ ਗਾਹਕ ਨਿਸਾਨ ਮਾਈਕਰਾ 'ਤੇ ਵੀ 20 ਹਜ਼ਾਰ ਰੁਪਏ ਤਕ ਦੀ ਬਚਤ ਕਰ ਸਕਦੇ ਹਨ। ਗਾਹਕ ਡੈਟਸਨ ਗੋ, ਗੋ ਪਲੱਸ ਅਤੇ ਰੈੱਡੀ ਗੋ 1.0 ਲੀਟਰ 'ਤੇ ਵੀ 15 ਹਜ਼ਾਰ ਰੁਪਏ ਤਕ ਦੀ ਬਚਤ ਕਰ ਸਕਦੇ ਹਨ।