2019 ‘ਚ ਆਵੇਗੀ ਬਿਨਾਂ ਸਟੀਅਰਿੰਗ ਵਾਲੀ ਕਾਰ

 2019 ‘ਚ ਆਵੇਗੀ ਬਿਨਾਂ ਸਟੀਅਰਿੰਗ ਵਾਲੀ ਕਾਰ

ਨਵੀਂ ਦਿੱਲੀ—ਆਟੋਮੈਟਿਕ ਕਾਰ ਦੇ ਸ਼ੌਕੀਨਾਂ ਦੀ ਕਮੀ ਨਹੀਂ ਹੈ, ਜਿਸ ਦੀ ਵਜ੍ਹਾ ਹੈ ਇਸ ਨੂੰ ਆਸਾਨੀ ਨਾਲ ਚਲਾਣਾ। ਆਟੋਮੈਟਿਕ ਕਾਰ 'ਚ ਸਿਰਫ ਬ੍ਰੇਕ ਅਤੇ ਐਕਸੀਲੇਟਰ ਹੁੰਦਾ ਹੈ ਯਾਨੀ ਕਾਰ ਨੂੰ ਸਿਰਫ ਇਕ ਪੈਰ ਨਾਲ ਡਰਾਈਵ ਕੀਤਾ ਜਾ ਸਕਦਾ ਹੈ। ਨਾਲ ਹੀ ਤੁਸੀਂ ਟ੍ਰੈਫਿਕ 'ਚ ਹੋਵੋ ਜਾਂ ਕਿਸੇ ਚੜ੍ਹਾਈ 'ਤੇ ਇਹ ਕਾਰ ਕਦੇ ਵੀ ਬੰਦ ਨਹੀਂ ਹੁੰਦੀ। ਪਰ ਸੋਚੋ ਕਿ ਜੇ ਤੁਹਾਨੂੰ ਇਸ ਤੋਂ ਆਸਾਨ ਕਾਰ ਚਲਾਉਣ ਨੂੰ ਮਿਲ ਜਾਵੇ ਜਿਸ 'ਚ ਤੁਹਾਨੂੰ ਹੱਥ ਵੀ ਨਾ ਲੱਗਾਉਣਾ ਪਵੇ ਤਾਂ ਕਿਦਾ ਦਾ ਲੱਗੇਗਾ?

ਜੀ ਹਾਂ, ਜਲਦ ਹੀ ਅਜਿਹਾ ਹੋਣ ਵਾਲਾ ਹੈ। 110 ਸਾਲ ਪੁਰਾਣੀ ਅਮਰੀਕੀ ਕੰਪਨੀ ਜਨਰਲ ਮੋਟਰਸ (ਜੀ.ਐੱਮ.) ਏਸੀ ਕਾਰ ਲਿਆ ਰਹੀ ਹੈ ਜਿਸ 'ਚ ਸਟੀਅਰਿੰਗ ਵ੍ਹੀਲ, ਬ੍ਰੇਕ, ਐਕਸਲਰੇਟਰ ਕੁਝ ਵੀ ਨਹੀਂ ਹੋਵੇਗਾ। ਜਿਸ ਦਾ ਮਤਲਬ ਇਹ ਕਾਰ ਪੂਰੀ ਤਰ੍ਹਾਂ ਆਟੋਨੋਮਸ ਹੋਵੇਗੀ। ਕੰਪਨੀ ਨੇ ਇਸ 'ਚੋਂ ਮੈਨਿਊਲ ਕੰਟਰੋਲ ਹੱਟਾਉਣ ਦੀ ਗੱਲ ਕਹੀ ਹੈ। ਜੀ.ਐੱਮ. ਦੀ ਸਬਸਿਡੀਅਰੀ ਕਰੂਜ ਆਟੋਮੇਸ਼ਨ ਨੇ ਸ਼ੁੱਕਰਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ ਹੈ ਜਿਸ ਦੀ ਵਿਕਰੀ 2019 ਤੋਂ ਸ਼ੁਰੂ ਹੋ ਸਕਦੀ ਹੈ।

cruise av ਨਾਂ ਦੀ ਇਸ ਕਾਰ 'ਚ 4 ਲੋਕਾਂ ਦੇ ਬੈਠਣ ਦੀ ਜਗ੍ਹਾ ਹੋਵੇਗੀ। ਇਸ 'ਚ ਕੈਮਰਾ, ਲੈਜ਼ਰ ਸੈਂਸਰਸ ਕਾਰ ਦੀ ਰੂਫ 'ਤੇ ਮੌਜੂਦ ਹੋਣਗੇ ਜੋ ਸੜਕ 'ਤੇ ਨੈਵੀਗੇਸ਼ਨ ਦੇ ਤੌਰ 'ਤੇ ਕੰਮ ਕਰੇਗਾ ਅਤੇ ਰਸਤਾ ਦੱਸੇਗਾ। ਇੰਨਾਂ ਹੀ ਨਹੀਂ ਇਹ ਫੁੱਟਪਾਥ ਨੂੰ ਵੀ ਪੱਛਾਣ ਸਕੇਗਾ। ਇਸ ਤੋਂ ਇਲਵਾ ਫੋਰਡ ਨੇ 2021 'ਚ ਏਸੀ ਕਾਰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਉਬੇਰ ਅਤੇ ਗੂਗਲ ਦੀ ਵੇਮੋ ਦੀ ਸੈਲਫ ਡਰਾਈਵਿੰਗ ਕਾਰ ਬਣਾ ਰਹੀ ਹੈ ਪਰ ਇੰਨਾਂ 'ਚ ਮੈਨਿਊਲ ਕੰਟਰੋਲ ਦਿੱਤਾ ਗਿਆ ਹੈ।