Renault ਨੇ ਲਾਂਚ ਕੀਤਾ ਕਵਿਡ ਦਾ ਨਵਾਂ ਮਾਡਲ, ਜਾਣੋ ਕੀਮਤ

Renault ਨੇ ਲਾਂਚ ਕੀਤਾ ਕਵਿਡ ਦਾ ਨਵਾਂ ਮਾਡਲ, ਜਾਣੋ ਕੀਮਤ

ਜਲੰਧਰ— ਵਾਹਨ ਨਿਰਮਾਤਾ ਕੰਪਨੀ ਰਿਨਾਲਟ ਨੇ ਆਪਣੀ ਛੋਟੀ ਕਾਰ ਕਵਿਡ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ ਦਿੱਲੀ 'ਚ 2.67 ਲੱਖ ਰੁਪਏ ਤੋਂ 3.87 ਲੱਖ ਰੁਪਏ ਹੈ। ਕੰਪਨੀ ਨੇ ਜਾਰੀ ਬਿਆਨ 'ਚ ਕਿਹਾ ਕਿ ਨਵੇਂ ਮਾਡਲ 'ਚ 10 ਨਵੇਂ ਫੀਚਰ ਹਨ। ਇਹ ਮਾਡਲ ਮੈਨਿਊਲ ਅਤੇ ਆਟੋ ਟ੍ਰਾਂਸਮਿਸ਼ਨ ਦੋਵਾਂ 'ਚ 0.8 ਲੀਟਰ ਅਤੇ 1.0 ਲੀਟਰ ਸਮਾਰਟ ਕੰਟਰੋਲ efficiency ਪਾਵਰਟਰੇਨ ਨਾਲ ਉਪਲੱਬਧ ਹੈ।

ਇਸ 'ਚ ਟੱਚਸਕਰੀਨ ਮੀਡੀਆਐੱਨ.ਵੀ. ਸਿਸਮਟ, ਡਿਜ਼ੀਟਲ ਇੰਸਚੀਊਟ ਕਲਸਟਰ, ਵਨ ਟੱਚ ਲੇਨ ਚੇਂਜ ਇੰਡਿਕੇਟਰ ਅਤੇ ਰੇਡੀਓ ਸਪੀਡ ਡਿਵੈੱਲਪਮੈਂਟ ਵਾਲਿਊਮ ਕੰਟਰੋਲ ਵਰਗੇ ਫੀਚਰਸ ਦਿੱਤੇ ਗਏ ਹਨ।