Renault ਨੇ ਲਾਂਚ ਕੀਤੀ ਆਪਣੀ ਨਵੀਂ ਇਲੈਕਟ੍ਰਿਕ ਕਾਰ Zeo 40 , ਮਿਲਣਗੇ ਇਹ ਫੀਚਰਜ਼

Renault ਨੇ ਲਾਂਚ ਕੀਤੀ ਆਪਣੀ ਨਵੀਂ ਇਲੈਕਟ੍ਰਿਕ ਕਾਰ Zeo 40 , ਮਿਲਣਗੇ ਇਹ ਫੀਚਰਜ਼

ਜਲੰਧਰ- ਫਰਾਂਸ ਦੀ ਵਾਹਨ ਨਿਰਮਾਤਾ ਕੰਪਨੀ ਨੇ ਦੁਬਈ 'ਚ ਆਪਣੀ ਨਵੀਂ ਇਲੈਕਟ੍ਰੋਨਿਕ ਕਾਰ Zoe 40 ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਇਸ ਇਲੈਕਟ੍ਰਿਕ ਕਾਰ ਦੀ ਕੀਮਤ ਕਰੀਬ 18.5 ਲੱਖ ਰੁਪਏ ਹੈ ਅਤੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ Zoe 40 ਸਿੰਗਲ ਚਾਰਜ 'ਤੇ 250 ਮੀਲ ਤੱਕ ਦੀ ਦੂਰੀ ਤੈਅ ਕਰਨ 'ਚ ਸਮਰੱਥ ਹੈ। ਇਹ ਕਾਰ ਭਾਰਤ 'ਚ ਕਦੋਂ ਲਾਂਚ ਹੋਵੇਗੀ ਇਸ ਬਾਰੇ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਜਿਸ ਤਰ੍ਹਾਂ ਭਆਰਤ 'ਚ ਇਲੈਕਟ੍ਰੋਨਿਕ ਕਾਰਾਂ ਨੂੰ ਲੈ ਕੇ ਮਾਹੌਲ ਬਣ ਰਿਹਾ ਹੈ, ਅਜਿਹੇ 'ਚ ਇਹ ਭਾਰਤ 'ਚ ਵੀ ਜਲਦੀ ਹੀ ਲਾਂਚ ਹੋ ਸਕਦੀ ਹੈ।

ਫੀਚਰਸ
ਇਸ ਨਵੀਂ ਕਾਰ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ 5 ਲੋਕਾਂ ਦੇ ਬੈਠਣ ਲਈ ਲੋੜੀਂਦੀ ਥਾਂ ਹੈ। ਇਸ ਨੂੰ ਇੰਨੀ ਸਮਾਰਟਲੀ ਡਿਜ਼ਾਇਨ ਕੀਤਾ ਗਿਆ ਹੈ ਕਿ ਇਸ ਵਿਚ 338 ਲੀਟਰ ਦੀ ਬੂਟ ਸਪੇਸ ਵੀ ਹੈ। ਇਸ ਵਿਚ ਵੱਡੀ ਸਕਰੀਨ, ਮੌਰਡਨ ਇੰਟਰਫੇਸ, ਨੈਵੀਗੇਸ਼ਨ ਅਤੇ ਬਲੂਟੁਥ ਦਿੱਤਾ ਗਿਆ ਹੈ। ਉਥੇ ਹੀ ਸੁਰੱਖਿਆ ਦੇ ਲਿਹਾਜ ਨਾਲ ਇਸ ਵਿਚ ਏ.ਬੀ.ਐੱਸ. ਮਤਲਬ ਕਿ ਐਂਟੀ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ। ਸਿ ਦੇ ਨਾਲ ਹੀ ਇਸ ਵਿਚ ਈ.ਬੀ.ਐੱਸ. (ਇਲੈਕਟ੍ਰੋਨਿਕ ਸਟੇਬਿਲਟੀ ਕੰਟਰੋਲ) ਦਿੱਤਾ ਗਿਆ ਹੈ।

ਚਾਰਜਿੰਗ
ਇਸ ਕਾਰ ਦੀ ਬੈਟਰੀ 1 ਤੋਂ 4 ਘੰਟਿਆਂ 'ਚ ਫੁੱਲ-ਚਾਰਜ ਕੀਤੀ ਜਾ ਸਕਦੀ ਹੈ। ਇਹ ਸਮਾਂ ਚਾਰਜਿੰਗ ਪਾਵਰ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ। ਰੈਨੋ ਨੇ ਇਸ ਇਲੈਕਟ੍ਰਿਕ ਕਾਰ ਦੇ ਪੰਜ ਮਾਡਲਸ ਬਾਜ਼ਾਰ 'ਚ ਉਤਾਰੇ ਹਨ। Zoe ਇਲੈਕਟ੍ਰਿਕ ਕਾਰ 'ਚ ਪ੍ਰੀ-ਕੂਲਿੰਗ ਸਿਸਟਮ ਅਤੇ ਈਲੋਕ ਮੋਡ ਦਿੱਤਾ ਗਿਆ ਹੈ। ਪ੍ਰੀ-ਕੂਲਿੰਗ ਸਿਸਟਮ ਨਾਲ ਪੈਸੇਂਜਰ ਕੰਪਾਰਟਮੈਂਟ 'ਚ ਹਵਾ ਨੂੰ ਜ਼ਰੂਰਤ ਦੇ ਹਿਸਾਬ ਨਾਲ ਕੰਡੀਸ਼ਨ ਦੀ ਸੁਵਿਧਾ ਮਿਲਦੀ ਹੈ।

ਆਧੁਨਿਕ ਸੈਂਸਰਸ
ਰੈਨੋ ਜੋਈ 'ਚ ਆਟੋਮੈਟਿਕ ਗਿਅਰਬਾਕਸ ਅਤੇ ਸਟੈਂਡਰਡ, ਦੋਵਾਂ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਵਿਚ ਰੈਨੋ ਅਤੇ ਲਾਈਟ ਸੈਂਸਰਸ ਹਨ। ਫਰੰਟ ਵਿੰਡਸਕਰੀਨ ਵਾਈਪਰਸ ਅਤੇ ਲਾਈਟ ਲੋੜ ਪੈਣ 'ਤੇ ਆਟੋਮੈਟਿਕਲੀ ਆਨ ਹੋ ਜਾਂਦੇ ਹਨ।