ਭਾਰਤ ‘ਚ ਲਾਂਚ ਹੋਵੇਗੀ Toyota ਦੀ ਇਹ ਨਵੀਂ ਸ਼ਾਨਦਾਰ ਕਾਰ

ਭਾਰਤ ‘ਚ ਲਾਂਚ ਹੋਵੇਗੀ Toyota ਦੀ ਇਹ ਨਵੀਂ ਸ਼ਾਨਦਾਰ ਕਾਰ

ਜਲੰਧਰ—ਜਾਪਾਨੀ ਵਾਹਨ ਨਿਰਮਾਤਾ ਕੰਪਨੀ ਟੋਯੋਟਾ ਅੱਗਲੇ ਸਾਲ ਭਾਰਤ 'ਚ ਆਪਣੀ ਇਕ ਨਵੀਂ ਕਾਰ ਲਾਂਚ ਕਰੇਗੀ। ਇਸ ਨਵੀਂ ਕਾਰ ਦਾ ਨਾਂ ਟੋਯੋਟਾ ਵਾਯੋਸ ਹੋਵੇਗਾ ਅਤੇ ਇਸ ਨੂੰ 2018 ਆਟੋ ਐਕਸਪੋਅ 'ਚ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨੇ ਇਸ ਦੇ ਬਾਰੇ 'ਚ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਹੈ।

ਫੀਚਰਸ
ਇਸ ਕਾਰ ਨੂੰ ਦੱਖਣੀ ਪੂਰਬੀ ਏਸ਼ੀਆ ਬਾਜ਼ਾਰਾਂ 'ਚ ਵੇਚਿਆ ਜਾ ਰਿਹਾ ਹੈ ਅਤੇ ਇਹ ਕੇਵਲ ਪੈਟਰੋਲ ਇੰਜਣ 'ਚ ਹੀ ਉਪਲੱਬਧ ਹੈ। ਇਸ ਕਾਰ 'ਚ 1.5 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਕਿ 108 ਬੀ.ਐੱਚ.ਪੀ. ਦਾ ਪਾਵਰ ਜਨਰੇਟ ਕਰਦਾ ਹੈ। ਇਸ ਨੂੰ ਦੋ ਗਿਅਰਬਾਕਸ, 5 ਸਪੀਡ ਮੈਨਿਊਲ ਅਤੇ ਸੀ.ਵੀ.ਟੀ. ਆਟੋਮੈਟਿਕ 'ਚ ਆਫਰ ਕੀਤਾ ਜਾ ਰਿਹਾ ਹੈ। ਇਸ ਕਾਰ ਦੇ ਆਟੋਮੈਟਿਕ ਵਰਜਨ 'ਚ ਟੋਯੋਟਾ ਪੇਡਲ ਸ਼ਿਡਟਰਸ ਦੇ ਸਕਦੀ ਹੈ।

ਉੱਥੇ ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਕਾਰ ਨੂੰ 1.4 ਲੀਟਰ d-4d ਟਰਬੋਚਾਰਜਡ ਡੀਜ਼ਲ ਇੰਜਣ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਹ ਇੰਜਣ 89 ਬੀ.ਐੱਚ.ਪੀ. ਦੀ ਪਾਵਰ ਅਤੇ 200 ਨਿਊਟਨ ਮੀਟਰ ਮਾਰਕ ਟਾਰਕ ਜਨਰੇਟ ਕਰਦਾ ਹੈ। ਇਸ ਦੇ ਡੀਜ਼ਲ ਇੰਜਣ ਨੂੰ 6 ਸਪੀਡ ਮੈਨਿਊਲ ਗਿਅਰਬਾਕਸ ਨਾਲ ਲੈਸ ਕੀਤਾ ਜਾ ਸਕਦਾ ਹੈ।