ਬੈਂਕਾਂ ‘ਚ  ਪਾਸਬੁੱਕ ਅਪਡੇਟ ਕਰਵਾਉਣ ਦੇ  ਲੱਗਣਗੇ ਚਾਰਜ

ਬੈਂਕਾਂ ‘ਚ  ਪਾਸਬੁੱਕ ਅਪਡੇਟ ਕਰਵਾਉਣ ਦੇ  ਲੱਗਣਗੇ ਚਾਰਜ

ਬੈਂਕ ਆਫ ਇੰਡੀਆ 20 ਜਨਵਰੀ ਤੋਂ ਵੱਖ-ਵੱਖ ਸਰਵਿਸੇਜ਼ ਲਈ ਨਵੇਂ ਚਾਰਜ ਲਾਗੂ ਕਰ ਸਕਦਾ ਹੈ। ਬੋਰਡ ਆਫ ਡਾਇਰੈਕਟਰਸ ਦੀ ਮੰਜ਼ੂਰੀ ਤੋਂ ਬਾਅਦ ਬੀ.ਓ.ਆਈ. ਨੇ 20 ਜਨਵਰੀ ਤੋਂ ਲਾਗੂ ਹੋਣ ਵਾਲੇ ਪ੍ਰਸਤਾਵਿਤ ਨਵੇਂ ਚਾਰਜ ਨੂੰ ਆਪਣੀ ਸਾਈਟ 'ਤੇ ਅਪਲੋਡ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਬੈਂਕ ਨੇ ਏਸਾ ਆਪਣੀ ਆਰਥਿਕ ਸਥਿਤੀ ਨੂੰ ਠੀਕ ਕਰਨ ਅਤੇ ਘਾਟੇ ਨੂੰ ਘੱਟ ਕਰਨ ਲਈ ਕੀਤਾ ਹੈ। ਦੱਸਣਯੋਗ ਹੈ ਕਿ ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ ਮੁਤਾਬਕ ਡੇਬਿਟ ਕਾਰਡ ਵਰਗੀਆਂ ਸਲੈਕਟਿਡ ਸਰਵਿਸ ਨੂੰ ਛੱਡ ਕੇ ਬਾਕੀ ਸੁਵਿਧਾਵਾਂ ਲਈ ਸਾਰੇ ਬੈਂਕ ਆਪਣੇ ਪੱਧਰ 'ਤੇ ਚਾਰਜ ਕਰ ਸਕਦੇ ਹਨ। ਬੀ.ਓ.ਆਈ. ਨੇ ਵੀ ਏਸਾ ਹੀ ਕੀਤਾ ਹੈ।ਬੀ.ਓ.ਆਈ. ਦੇ ਨਵੇਂ ਚਾਰਜ ਮੁਤਾਬਕ ਬੈਂਕਾਂ ਚੋਂ ਪੈਸਾ ਕੱਢਣਾ, ਜਮਾ ਕਰਵਾਉਣਾ, ਚੈੱਕ ਲਗਾਉਣਾ ਹੋਵੇ ਜਾਂ ਕੇ.ਵਾਈ.ਸੀ. ਕਰਨਾ ਹੋਵੇ, ਇੱੱਥੇ ਤਕ ਕੀ ਪਾਸਬੱਕ ਅਪਡੇਟ ਕਰਵਾਉਣ 'ਤੇ ਵੀ boi ਗਾਹਕਾਂ ਨੂੰ ਬੈਂਕ ਨੂੰ ਚਾਰਜ ਦੇਣਾ ਹੋਵੇਗਾ।