HDFC ਬੈਂਕ ਦੇ ਗ੍ਰਾਹਕ ਜਰੂਰ ਪੜ੍ਹੋ ਇਹ ਖਬਰ

HDFC ਬੈਂਕ ਦੇ ਗ੍ਰਾਹਕ ਜਰੂਰ ਪੜ੍ਹੋ ਇਹ ਖਬਰ

ਨਵੀਂ ਦਿੱਲੀ—HDFC ਬੈਂਕ ਗਾਹਕਾਂ ਲਈ ਇਕ ਵੱਡੀ ਖਬਰ ਹੈ। ਬੈਂਕ ਦੇ ਸੇਵਿੰਗ ਅਕਾਊਂਟ ਦੇ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਨਵਾਂ ਨਿਯਮ ਬੈਂਕ ਦੇ ਸਿਰਫ ਕਲਾਸਿਕ ਕਸਟਮਰਸ 'ਤੇ ਲਾਗੂ ਹੋਵੇਗਾ, ਅਜਿਹੇ 'ਚ ਗਾਹਕ ਨੂੰ ਹੁਣ ਆਪਣੇ ਅਕਾਊਂਟ 'ਚ ਜ਼ਿਆਦਾ ਬੈਲੇਂਸ ਮੈਨਟੇਨ ਕਰਨਾ ਹੋਵੇਗਾ। ਸੇਵਿੰਸ ਅਕਾਊਂਟ ਦੇ ਨਵੇਂ ਨਿਯਮ 'ਚ ਐੱਚ.ਡੀ.ਐੱਫ.ਸੀ. ਕਲਾਸਿਕ ਕਸਟਮਰਸ ਦੇ ਲਈ ਹਰ ਮਹੀਨੇ ਨਵਾਂ ਬੈਲੇਂਸ 1 ਲੱਖ ਰੁਪਏ ਕਰ ਦਿੱਤਾ ਹੈ। ਮਤਲਬ ਇਹ ਕਿ ਜੇਕਰ ਤੁਸੀਂ ਐੱਚ.ਡੀ.ਐੱਫ.ਸੀ. ਦੇ ਕਲਾਸਿਕ ਕਸਟਮਰਸ ਹੋ ਤਾਂ ਤੁਹਾਨੂੰ ਆਪਣੇ ਸੇਵਿੰਗ ਅਕਾਊਂਟ 'ਚ ਮਹੀਨੇ ਦੇ ਆਧਾਰ 'ਤੇ ਘੱਟੋ-ਘੱਟ 1 ਲੱਖ ਰੁਪਏ ਰੱਖਣੇ ਹੋਣਗੇ। ਬੈਂਕ ਨੇ ਇਕ ਹੋਰ ਵੱਡਾ ਬਦਲਾਅ ਕੀਤਾ ਹੈ। ਜੇਕਰ ਤੁਹਾਡਾ ਸੇਵਿੰਗ ਅਕਾਊਂਟ ਐੱਫ.ਡੀ. ਨਾਲ ਲਿੰਕ ਹੈ ਤਾਂ ਤੁਹਾਨੂੰ ਆਪਣੇ ਅਕਾਊਂਟ 'ਚ ਘੱਟੋ-ਘੱਟ 5 ਲੱਖ ਰੁਪਏ ਰੱਖਣੇ ਹੋਣਗੇ। ਜਿੱਥੇ ਸੇਵਿੰਗ ਅਕਾਊਂਟ 'ਚ ਨਵਾਂ ਬੈਲੇਂਸ 1 ਲੱਖ ਰਹਿਣਾ ਹੈ ਉੱਥੇ ਟਰਮ ਡਿਪਾਜ਼ਿਟ ਲਈ ਘੱਟੋ-ਘੱਟ 5 ਲੱਖ ਰੁਪਏ ਰੱਖਣੇ ਹੋਣਗੇ। ਬੈਂਕ ਮੁਤਾਬਕ ਨਵੇਂ ਨਿਯਮ ਇਸ ਸਾਲ 9 ਦਸੰਬਰ ਤੋਂ ਲਾਗੂ ਹੋਣਗੇ।

ਆਨਲਾਈਨ ਟ੍ਰਾਂਜੈਕਸ਼ਨ ਫ੍ਰੀ
ਐੱਚ.ਡੀ.ਐੱਫ.ਸੀ. ਨੇ ਹਾਲ ਹੀ 'ਚ ਆਰ.ਟੀ.ਜੀ.ਐੱਸ. ਅਤੇ ਐੱਨ.ਈ.ਐੱਫ.ਟੀ. ਦੇ ਜ਼ਰੀਏ ਆਨਲਾਈਨ ਟ੍ਰਾਂਜੈਕਸ਼ਨ ਨੂੰ ਫ੍ਰੀ ਕਰ ਦਿੱਤਾ ਹੈ। ਬੈਂਕ ਦੇ ਬਦਲੇ ਨਿਯਮ ਮੁਤਾਬਕ 1 ਨਵੰਬਰ ਤੋਂ ਆਨਲਾਈਨ ਬੈਂਕਿੰਗ ਦੇ ਜ਼ਰੀਏ ਆਰ.ਟੀ.ਜੀ.ਐੱਸ. ਅਤੇ ਐੱਨ.ਈ.ਐੱਫ.ਟੀ. ਟ੍ਰਾਂਜੈਕਸ਼ਨ ਕਰਨਾ ਫ੍ਰੀ ਹੋ ਗਿਆ ਹੈ ਅਤੇ ਅਜਿਹਾ ਡਿਜੀਟਲ ਟ੍ਰਾਂਜੈਕਸ਼ਨ ਨੂੰ ਵਧਾਉਣ ਲਈ ਕੀਤਾ ਗਿਆ ਹੈ।