ਬਜਟ 2018: ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਹੋਣਗੇ ਵੱਡੇ ਐਲਾਨ

ਬਜਟ 2018: ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਹੋਣਗੇ ਵੱਡੇ ਐਲਾਨ

ਨਵੀਂ ਦਿੱਲੀ—1 ਫਰਵਰੀ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਆਮ ਬਜਟ ਪੇਸ਼ ਕਰਨ ਵਾਲੇ ਹਨ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਇਸ ਬਾਰ ਵਿੱਤ ਮੰਤਰੀ ਦੇ ਪਿਟਾਰੇ 'ਚੋਂ ਕੀ ਕੁਝ ਨਿਕਲ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬਜਟ 'ਚ ਸਰਕਾਰ ਦਾ ਫੋਕਸ ਸਭ ਦੇ ਲਈ ਘਰ 'ਚ ਰਹਿਣ ਵਾਲਾ ਹੈ। ਸਰਕਾਰ ਦਾ ਸਭ ਦੇ ਲਈ ਘਰ ਯੋਜਨਾ ਦਾ ਫਾਇਦਾ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦਾ ਹੋਵੇਗਾ। ਬਜਟ 'ਚ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਵੱਡੇ ਐਲਾਨ ਕਰ ਸਕਦੇ ਹਨ। ਸਰਕਾਰ ਦਾ 2 ਕਰੋੜ ਸ਼ਹਿਰੀ ਅਤੇ 1 ਕਰੋੜ ਗ੍ਰਾਮੀਣ ਇਲਾਕਿਆਂ 'ਚ ਘਰ ਬਣਾਉਣ ਦਾ ਟੀਚਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਬਜਟ 'ਚ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਲਈ 20,000 ਕਰੋੜ ਰੁਪਏ ਆਵੰਟਿਤ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। 2017-18 'ਚ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਲਈ 6,200 ਕਰੋੜ ਰੁਪਏ ਆਵੰਟਿਤ ਹੋਏ ਸਨ। ਉੱਥੇ ਰੇਂਟਲ ਇਨਕਮ 'ਤੇ ਟੈਕਸ ਛੂਟ ਦੀ ਸੀਮਾ ਵਧਾਈ ਜਾ ਸਕਦੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਰਾਜਾਂ ਨੂੰ ਇੰਸੇਂਟਿਵ ਦੇਣ ਦੀ ਘੋਸ਼ਣਾ ਹੋ ਸਕਦੀ ਹੈ। ਬਜਟ 'ਚ ਹੋਮ ਲੋਨ ਦੀਆਂ ਦਰਾਂ 'ਤੇ ਟੈਕਸ ਛੂਟ ਵਧਾਉਣ ਦਾ ਐਲਾਨ ਹੋ ਸਕਦਾ ਹੈ। ਨਾਲ ਹੀ ਕ੍ਰੇਡਿਟ ਲਿੰਕਡ ਸਬਸਿਡੀ ਸਕੀਮ ਦੇ ਬਜਟ 'ਚ ਵਾਧਾ ਸੰਭਵ ਹੈ।