1 ਫਰਵਰੀ ਨੂੰ ਪੇਸ਼ ਹੋਵੇਗਾ ਦੇਸ਼ ਦਾ ਆਮ ਬਜਟ

1 ਫਰਵਰੀ ਨੂੰ ਪੇਸ਼ ਹੋਵੇਗਾ ਦੇਸ਼ ਦਾ ਆਮ ਬਜਟ

ਨਵੀਂ ਦਿੱਲੀ— ਸਾਲ 2018-19 ਦਾ ਬਜਟ ਇਜਲਾਸ 29 ਜਨਵਰੀ ਤੋਂ ਸ਼ੁਰੂ ਹੋਵੇਗਾ। ਵਿੱਤ ਮੰਤਰੀ ਅਰੁਣ ਜੇਤਲੀ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨਗੇ। ਇਹ ਬਜਟ ਇਜਲਾਸ 6 ਅਪ੍ਰੈਲ 2018 ਤਕ ਚੱਲੇਗਾ। ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਇਹ ਦੇਸ਼ ਦਾ ਪਹਿਲਾ ਬਜਟ ਹੋਵੇਗਾ। ਸੰਸਦ ਦਾ ਬਜਟ ਇਜਲਾਸ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ।

29 ਜਨਵਰੀ ਨੂੰ ਆਰਥਿਕ ਸਰਵੇਖਣ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਅਤੇ 1 ਫਰਵਰੀ ਨੂੰ ਆਮ ਬਜਟ ਪੇਸ਼ ਹੋਵੇਗਾ। ਬਜਟ ਨੂੰ ਫਰਵਰੀ ਦੇ ਅਖੀਰ 'ਚ ਪੇਸ਼ ਕੀਤੇ ਜਾਣ ਦੀ ਬ੍ਰਿਟਿਸ਼ ਪਰੰਪਰਾ ਨੂੰ ਖਤਮ ਕਰਦੇ ਹੋਏ ਵਿੱਤ ਮੰਤਰੀ ਜੇਤਲੀ ਨੇ ਪਹਿਲੀ ਵਾਰ ਆਮ ਬਜਟ ਇਕ ਫਰਵਰੀ ਨੂੰ ਪੇਸ਼ ਕੀਤਾ ਸੀ। ਇਸ ਦਾ ਤਰਕ ਇਹ ਹੈ ਕਿ ਇਕ ਅਪ੍ਰੈਲ ਤੋਂ ਨਵੇਂ ਮਾਲੀ ਵਰ੍ਹੇ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਬਜਟ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲ ਜਾਵੇ ਤਾਂ ਕਿ ਸਮੇਂ 'ਤੇ ਪੈਸੇ ਦੀ ਉਪਲੱਧਤਾ ਯਕੀਨੀ ਕੀਤੀ ਜਾ ਸਕੇ। ਇਸ ਬਦਲਾਅ ਦੇ ਨਾਲ ਹੀ ਰੇਲ ਬਜਟ ਨੂੰ ਵੱਖ ਤੋਂ ਪੇਸ਼ ਕਰਨ ਦੀ ਪਰੰਪਰਾ ਨੂੰ ਵੀ ਖਤਮ ਕਰਕੇ ਆਮ ਬਜਟ 'ਚ ਹੀ ਮਿਲਾ ਦਿੱਤਾ ਗਿਆ ਸੀ।