ਘਰ ਖਰੀਦਣਾ ਦੇ ਇੱਛੁਕ ਜਰੂਰ ਪੜ੍ਹੋ ਇਹ ਖਬਰ

ਘਰ ਖਰੀਦਣਾ ਦੇ ਇੱਛੁਕ ਜਰੂਰ ਪੜ੍ਹੋ ਇਹ ਖਬਰ

ਨਵੀਂ ਦਿੱਲੀ- ਨਵੇਂ ਸਾਲ 'ਤੇ ਨਵਾਂ ਘਰ ਲੈਣ ਲਈ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਚੁਕਾਉਣੇ ਪੈਣਗੇ। ਦਰਅਸਲ ਪ੍ਰਾਈਵੇਟ ਰੀਅਲ ਅਸਟੇਟ ਡਿਵੈੱਲਪਰਸ ਦੇ ਪ੍ਰਮੁੱਖ ਸੰਗਠਨ ਕਨਫੈੱਡਰੇਸ਼ਨ ਆਫ ਰੀਅਲ ਅਸਟੇਟ ਡਿਵੈੱਲਪਰਸ ਐਸੋਸੀਏਸ਼ਨ (ਕ੍ਰੇਡਾਈ) ਨੇ ਅਜਿਹਾ ਖਦਸ਼ਾ ਪ੍ਰਗਟਾਇਆ ਹੈ। ਕ੍ਰੇਡਾਈ ਨੇ ਇਸ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਉਤਪਾਦਨ ਦੀ ਲਾਗਤ ਵਧਣ ਕਾਰਨ ਪ੍ਰਾਪਰਟੀ ਦੀਆਂ ਕੀਮਤਾਂ ਵਧ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਰੀਅਲ ਅਸਟੇਟ ਖੇਤਰ 'ਤੇ ਦਬਾਅ ਵਧ ਸਕਦਾ ਹੈ।  

ਕ੍ਰੇਡਾਈ ਚੇਨਈ ਦੇ ਪ੍ਰਧਾਨ ਸੁਰੇਸ਼ ਕ੍ਰਿਸ਼ਨ ਨੇ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ। ਰੇਤ ਪਹਿਲਾਂ 35 ਰੁਪਏ ਘਣ ਫੁੱਟ ਦੇ ਹਿਸਾਬ ਨਾਲ ਮਿਲਦਾ ਸੀ ਪਰ ਹੁਣ ਮੁੱਲ ਵਧ ਕੇ 135 ਰੁਪਏ ਘਣ ਫੁੱਟ ਪਹੁੰਚ ਗਿਆ ਹੈ। ਸੀਮੈਂਟ ਦੇ ਮੁੱਲ 270 ਤੋਂ ਵਧ ਕੇ 330 ਰੁਪਏ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕੱਚੇ ਮਾਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਉਸ ਨਾਲ ਜਾਇਦਾਦ ਦੀਆਂ ਕੀਮਤਾਂ 'ਚ ਵਾਧਾ ਹੋਣਾ ਤੈਅ ਹੈ। ਉਨ੍ਹਾਂ ਦੱਸਿਆ ਕਿ ਇਸਪਾਤ ਦੇ ਮੁੱਲ 34,000 ਰੁਪਏ ਪ੍ਰਤੀ ਟਨ ਤੋਂ ਵਧ ਕੇ 47,000 ਰੁਪਏ ਪ੍ਰਤੀ ਟਨ ਹੋ ਗਏ ਹਨ। ਕੱਚੇ ਮਾਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਨਾਲ ਨਿਰਮਾਣ ਦੀ ਪ੍ਰਤੀ ਵਰਗ ਫੁੱਟ ਲਾਗਤ 400 ਰੁਪਏ ਤੱਕ ਵਧ ਸਕਦੀ ਹੈ।

ਉਨ੍ਹਾਂ ਉਮੀਦ ਪ੍ਰਗਟਾਈ ਕਿ ਜੀ. ਐੱਸ. ਟੀ. ਤੋਂ ਬਾਅਦ ਪ੍ਰਾਪਰਟੀ ਦੀਆਂ ਕੀਮਤਾਂ ਹੇਠਾਂ ਆਉਣਗੀਆਂ ਪਰ ਕੱਚੇ ਮਾਲ ਦੀ ਕਮੀ ਦੀ ਵਜ੍ਹਾ ਨਾਲ ਗਾਹਕਾਂ ਨੂੰ ਇਸ ਦਾ ਫਾਇਦਾ ਚੁੱਕਣ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਕੱਚੇ ਮਾਲ ਦੀਆਂ ਵਧੀਆਂ ਹੋਈਆਂ ਕੀਮਤਾਂ ਦਾ ਦਬਾਅ ਗਾਹਕਾਂ 'ਤੇ ਪਾਉਣਾ ਹੀ ਪਵੇਗਾ। ਜ਼ਿਕਰਯੋਗ ਹੈ ਕਿ ਜਾਇਦਾਦ ਦੀਆਂ ਕੀਮਤਾਂ ਵਧਣ ਨਾਲ ਰੀਅਲ ਅਸਟੇਟ ਖੇਤਰ ਦੇ ਸਾਹਮਣੇ ਕਈ ਦਿੱਕਤਾਂ ਆਉਂਦੀਆਂ ਹਨ।