ਜੇਕਰ ਤੁਸੀਂ ਵੀ ਹੋ ਚਿਕਨ ਦੇ ਸ਼ੋਕੀਨ ਤਾਂ ਜਰੂਰ ਪੜ੍ਹੋ ਇਹ ਖ਼ਬਰ

ਜੇਕਰ ਤੁਸੀਂ ਵੀ ਹੋ ਚਿਕਨ ਦੇ ਸ਼ੋਕੀਨ ਤਾਂ ਜਰੂਰ ਪੜ੍ਹੋ ਇਹ ਖ਼ਬਰ

ਮੁੰਬਈ— ਉਪਭੋਗਤਾ ਮੰਗ 'ਚ ਤੇਜੀ ਤੋਂ ਪਹਿਲਾਂ ਪਿਛਲੇ ਇਕ ਮਹੀਨੇ ਦੌਰਾਨ ਪੋਲਟਰੀ ਉਤਪਾਦਾਂ ਦੀ ਕੀਮਤ 30 ਫੀਸਦੀ ਵਧ ਗਈ ਹੈ। ਪੋਲਟਰੀ ਬਾਜ਼ਾਰ ਡਾਟ ਕਾਮ ਦੇ ਮੁਤਾਬਕ ਰਾਏਪੁਰ 'ਚ ਬ੍ਰਾਇਲਰ ਚਿਕਨ ਦੀ ਕੀਮਤ ਵਧਾ ਕੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 81 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ। ਗੁਜਰਾਤ 'ਚ ਬੁੱਧਵਾਰ ਨੂੰ ਇਹ 72 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਕੇ ਜੋਂ ਇਕ ਮਹੀਨਾ ਪਹਿਲਾਂ 60 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੀ ਕੀਮਤ ਬੁੱਧਵਾਰ ਨੂੰ ਮੁੰਬਈ 'ਚ 67 ਰੁਪਏ ਅਤੇ ਮਾਸਿਕ 66 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਜੋਂ ਇਕ ਮਹੀਨੇ ਪਹਿਲਾਂ 59 ਰੁਪਏ ਅਤੇ 60 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਸ ਸਾਲ ਜੁਲਾਈ 'ਚ 100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਬ੍ਰਾਇਲਰ ਚਿਕਨ ਦੀ ਕੀਮਤ ਉਸ ਮਹੀਨੇ ਦੇ ਆਖੀਰ 'ਚ ਡਿੱਗ ਕੇ 40 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਸੀ। ਸਰਕਾਰ ਨੇ ਜੁਲਾਈ ਦੇ ਪ੍ਰਾਰੰਭ 'ਚ ਭਾਰਤ ਨੂੰ ਵਰਡ ਫਲੂ ਮੁਕਤ ਐਲਾਨ ਕੀਤਾ ਸੀ ਪਰ ਓਡੀਸ਼ਾ,ਦਿੱਲੀ ਅਤੇ ਕੁਝ ਹੋਰ ਜਗ੍ਹਾ 'ਤੇ ਵਰਡ ਫਲੂ ਦੇ ਛੋਟੇ-ਛੋਟੇ ਮਾਮਲਿਆਂ ਦੇ ਕਾਰਨ ਉਪਭੋਗਤਾ ਖਰੀਦਦਾਰੀ ਤੋਂ ਦੂਰ ਬਣੇ ਰਹੇ।