AC ਖਰੀਦਣ ਵਾਲਿਆਂ ਲਈ ਬੁਰੀ ਖਬਰ , ਇੰਨੀ ਵਧ ਸਕਦੀ ਹੈ ਕੀਮਤ

AC ਖਰੀਦਣ ਵਾਲਿਆਂ ਲਈ ਬੁਰੀ ਖਬਰ , ਇੰਨੀ ਵਧ ਸਕਦੀ ਹੈ ਕੀਮਤ

ਨਵੀਂ ਦਿੱਲੀ— ਕੰਪਨੀਆਂ 15 ਜਨਵਰੀ ਤੋਂ ਏਸੀ (ਏਅਰ ਕੰਡੀਸ਼ਨਰ) ਦੇ ਮੁੱਲ 7 ਤੋਂ 10 ਫੀਸਦੀ ਤਕ ਵਧਾ ਸਕਦੀਆਂ ਹਨ। ਕੰਪਨੀਆਂ ਦਾ ਕਹਿਣਾ ਹੈ ਕਿ ਨਿਰਮਾਣ ਲਾਗਤ ਵਧਣ ਕਾਰਨ ਅਜਿਹਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਹੋਰ ਇਲੈਕਟ੍ਰਾਨਿਕ ਸਾਮਾਨਾਂ ਦੇ ਮੁੱਲ ਨਹੀਂ ਵਧਣਗੇ। ਉਂਝ ਵੀ ਜਨਵਰੀ ਦਾ ਮਹੀਨਾ ਏਸੀ ਦੀ ਸੇਲ ਦੇ ਲਿਹਾਜ ਨਾਲ ਇੰਡਸਟਰੀ ਲਈ ਘੱਟ ਮੰਗ ਵਾਲਾ ਰਹਿੰਦਾ ਹੈ। ਅਜਿਹੇ 'ਚ ਕੰਪਨੀਆਂ ਲਈ ਹਰ ਸਾਲ ਇਸ ਸੀਜ਼ਨ 'ਚ ਮੁੱਲ ਵਧਾਉਣਾ ਆਸਾਨ ਹੁੰਦਾ ਹੈ।

ਜਾਣਕਾਰੀ ਮੁਤਾਬਕ ਕੀਮਤਾਂ 'ਚ ਵਾਧਾ ਸਟਾਰ ਰੇਟਿੰਗ ਦੇ ਹਿਸਾਬ ਨਾਲ ਹੋਵੇਗਾ, ਜੋ ਕਿ 7 ਤੋਂ 10 ਫੀਸਦੀ ਤਕ ਹੋ ਸਕਦਾ ਹੈ। ਦਰਅਸਲ, ਏਸੀ ਦੀ ਸੇਲ ਦਾ ਸੀਜ਼ਨ ਨਾ ਹੋਣ ਕਾਰਨ ਕੰਪਨੀਆਂ ਹੁਣੇ ਕੀਮਤਾਂ ਵਧਾ ਰਹੀਆਂ ਹਨ, ਤਾਂ ਕਿ ਗਰਮੀਆਂ ਦੇ ਪੀਕ ਸੀਜ਼ਨ 'ਚ ਕੀਮਤਾਂ ਵਧਾਉਣ ਤੋਂ ਬਚ ਸਕਣ।

ਇਕ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਬੀਤੇ ਸਾਲ ਕਾਪਰ ਦੀ ਕੀਮਤ 5,500 ਡਾਲਰ ਪ੍ਰਤੀ ਟਨ ਸੀ, ਜੋ ਇਸ ਸਾਲ ਵਧ ਕੇ 6,800 ਡਾਲਰ ਪ੍ਰਤੀ ਟਨ ਹੋ ਗਈ ਹੈ। ਏਸੀ 'ਚ 70 ਫੀਸਦੀ ਤੋਂ ਵਧ ਕਾਪਰ ਦਾ ਇਸਤੇਮਾਲ ਹੁੰਦਾ ਹੈ। ਕਾਪਰ ਅਤੇ ਸਟੀਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਕੰਪਨੀਆਂ ਦੀ ਲਾਗਤ ਵਧ ਗਈ ਹੈ। ਇਸ ਕਾਰਨ ਕੰਪਨੀਆਂ ਏਸੀ 'ਚ ਕੁਝ ਫੀਸਦੀ ਕੀਮਤਾਂ ਵਧਾ ਰਹੀਆਂ ਹਨ।