ਹੁਣ ਰੈਸਟੋਰੈਂਟ ‘ਚ ਖਾਣਾ ਮਿਲੇਗਾ ਸਸਤਾ , ਸਿਰਫ ਇਹਨਾਂ ਹੀ ਦੇਣਾ ਪਵੇਗਾ ਟੈਕਸ

ਹੁਣ ਰੈਸਟੋਰੈਂਟ ‘ਚ ਖਾਣਾ ਮਿਲੇਗਾ ਸਸਤਾ , ਸਿਰਫ ਇਹਨਾਂ ਹੀ ਦੇਣਾ ਪਵੇਗਾ ਟੈਕਸ

ਨਵੀਂ ਦਿੱਲੀ— ਜੇਕਰ ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ-ਮਿੱਤਰਾਂ ਨਾਲ ਬਾਹਰ ਰੈਸਟੋਰੈਂਟ ਜਾਂ ਹੋਟਲ 'ਚ ਖਾਣਾ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਵੱਡੀ ਰਾਹਤ ਦੀ ਖਬਰ ਹੈ। ਹੁਣ ਏਸੀ ਅਤੇ ਬਿਨਾਂ ਏਸੀ ਵਾਲੇ ਸਾਰੇ ਰੈਸਟੋਰੈਂਟਾਂ ਅਤੇ ਹੋਟਲਾਂ 'ਤੇ ਸਿਰਫ 5 ਫੀਸਦੀ ਜੀ. ਐੱਸ. ਟੀ. ਲੱਗੇਗਾ, ਯਾਨੀ ਏਸੀ ਅਤੇ ਅਤੇ ਬਿਨਾਂ ਏਸੀ ਵਾਲੇ ਦੋਹਾਂ ਰੈਸਟੋਰੈਂਟ 'ਚ ਖਾਣਾ ਖਾਣ 'ਤੇ ਤੁਹਾਨੂੰ ਸਿਰਫ 5 ਫੀਸਦੀ ਜੀ. ਐੱਸ. ਟੀ. ਹੀ ਦੇਣਾ ਹੋਵੇਗਾ। ਨਵੀਂ ਟੈਕਸ ਦਰ 15 ਨਵੰਬਰ ਤੋਂ ਲਾਗੂ ਹੋਵੇਗੀ। ਮੌਜੂਦਾ ਸਮੇਂ ਏਸੀ ਰੈਸਟੋਰੈਂਟ 'ਚ ਖਾਣਾ ਖਾਣ 'ਤੇ 18 ਫੀਸਦੀ ਅਤੇ ਬਿਨਾਂ ਏਸੀ ਵਾਲੇ ਰੈਸਟੋਰੈਂਟ 'ਚ 12 ਫੀਸਦੀ ਟੈਕਸ ਦੇਣਾ ਪੈਂਦਾ ਹੈ। ਹਾਲਾਂਕਿ ਇਨ੍ਹਾਂ ਰੈਸਟੋਰੈਂਟ ਮਾਲਕਾਂ ਨੂੰ ਹੁਣ ਇਨਪੁਟ ਟੈਕਸ ਕ੍ਰੈਡਿਟ ਦਾ ਫਾਇਦਾ ਨਹੀਂ ਮਿਲੇਗਾ। ਸ਼ੁੱਕਰਵਾਰ ਨੂੰ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਪ੍ਰੀਸ਼ਦ ਦਾ ਵਿਚਾਰ ਸੀ ਕਿ ਜ਼ਿਆਦਾਤਰ ਰੈਸਟੋਰੈਂਟਾਂ ਨੇ 1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਕੀਮਤਾਂ ਨੂੰ ਘਟਾ ਕੇ ਗਾਹਕਾਂ ਨੂੰ ਇਨਪੁਟ ਟੈਕਸ ਕ੍ਰੈਡਿਟ ਦੇ ਫਾਇਦੇ ਨਹੀਂ ਦਿੱਤੇ ਸਨ, ਜਿਸ ਕਾਰਨ ਹੁਣ ਸਾਰੇ ਰੈਸਟੋਰੈਂਟਾਂ 'ਤੇ ਇਕੋ-ਜਿਹੀ 5 ਫੀਸਦੀ ਦਰ ਲਾਗੂ ਕੀਤੀ ਜਾ ਰਹੀ ਹੈ ਅਤੇ ਇਸ ਦਰ ਅਧੀਨ ਆਉਣ ਵਾਲੇ ਰੈਸਟੋਰੈਂਟਾਂ ਨੂੰ ਇਨਪੁਟ ਟੈਕਸ ਕ੍ਰੈਡਿਟ ਨਹੀਂ ਮਿਲੇਗਾ।

ਇਸ ਦੇ ਇਲਾਵਾ ਸਿਤਾਰਾ ਹੋਟਲਾਂ ਦੇ ਅੰਦਰ ਵਾਲੇ ਰੈਸਟੋਰੈਂਟਾਂ (ਜਿਨ੍ਹਾਂ ਦੇ ਕਮਰੇ ਦਾ ਰੈਂਟ 7,500 ਰੁਪਏ ਤੋਂ ਉਪਰ ਹੈ) 'ਚ 18 ਫੀਸਦੀ ਜੀ. ਐੱਸ. ਟੀ. ਚਾਰਜ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਇਨਪੁਟ ਟੈਕਸ ਕ੍ਰੈਡਿਟ ਦਾ ਵੀ ਲਾਭ ਮਿਲੇਗਾ। ਪਹਿਲਾਂ 5 ਸਿਤਾਰਾ ਹੋਟਲ ਦੇ ਮਾਮਲੇ 'ਚ ਇਹ ਦਰ ਬਹੁਤ ਜ਼ਿਆਦਾ 28 ਫੀਸਦੀ ਸੀ। ਉੱਥੇ ਹੀ, ਪਹਿਲੇ ਜੀ. ਐੱਸ. ਟੀ. 'ਚ ਜੇਕਰ ਰੈਸਟੋਰੈਂਟ ਦੇ ਕਿਸੇ ਵੀ ਹਿੱਸੇ 'ਚ ਏਸੀ ਲੱਗਾ ਹੈ ਤਾਂ ਵੀ ਉਸ 'ਤੇ 18 ਫੀਸਦੀ ਜੀ. ਐੱਸ. ਟੀ. ਸੀ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਅਜਿਹੇ ਰੈਸਟੋਰੈਂਟ 'ਚ ਖਾਣਾ ਪੈਕ ਕਰਵਾ ਕੇ ਆਪਣੇ ਘਰ ਲੈ ਜਾਂਦਾ ਸੀ ਤਾਂ ਵੀ ਉਸ ਨੂੰ 18 ਫੀਸਦੀ ਜੀ. ਐੱਸ. ਟੀ. ਦੇਣਾ ਪੈਂਦਾ ਸੀ।