ਗੋਦਰੇਜ ਕੰਪਨੀ ਦੇ ਫ੍ਰਿਜ ਤੇ ਏਸੀ ਹੋਣਗੇ ਮਹਿੰਗੇ, ਇੰਨੀਆਂ ਵਧਣਗੀਆਂ ਕੀਮਤਾਂ

ਗੋਦਰੇਜ ਕੰਪਨੀ ਦੇ ਫ੍ਰਿਜ ਤੇ ਏਸੀ ਹੋਣਗੇ ਮਹਿੰਗੇ, ਇੰਨੀਆਂ ਵਧਣਗੀਆਂ ਕੀਮਤਾਂ

ਨਵੀਂ ਦਿੱਲੀ— ਗੋਦਰੇਜ ਕੰਪਨੀ ਦੇ ਫ੍ਰਿਜ ਅਤੇ ਏਅਰ ਕੰਡੀਸ਼ਨਰ (ਏਸੀ) ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਕੰਪਨੀ ਮੁਤਾਬਕ ਲਾਗਤ ਵਧਣ ਨਾਲ ਫ੍ਰਿਜ ਅਤੇ ਏਸੀ ਦੀਆਂ ਕੀਮਤਾਂ 'ਚ 3 ਤੋਂ 6 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਕੀਮਤਾਂ 'ਚ ਇਹ ਵਾਧਾ ਨਵੰਬਰ ਅਤੇ ਦਸੰਬਰ 'ਚ ਹੋਵੇਗਾ। ਜਿਨ੍ਹਾਂ ਇਲੈਕਟ੍ਰਾਨਿਕ ਚੀਜ਼ਾਂ ਦੇ ਮੁੱਲ ਵਧ ਰਹੇ ਹਨ, ਉਨ੍ਹਾਂ 'ਚ ਸਭ ਤੋਂ ਵਧ ਅਸਰ ਫ੍ਰਿਜ ਅਤੇ ਏਸੀ 'ਤੇ ਹੋਵੇਗਾ।

ਕੰਪਨੀ ਦਾ ਕਹਿਣਾ ਹੈ ਇਸ ਸਾਲ ਜਨਵਰੀ ਤੋਂ ਹੁਣ ਤਕ ਸਟੀਲ ਦੀਆਂ ਕੀਮਤਾਂ 'ਚ 10 ਤੋਂ 15 ਫੀਸਦੀ, ਪਲਾਸਟਿਕ 'ਚ 6 ਤੋਂ 7 ਫੀਸਦੀ ਅਤੇ ਤਾਂਬੇ ਦੀਆਂ ਕੀਮਤਾਂ 'ਚ 40 ਤੋਂ 50 ਫੀਸਦੀ ਦਾ ਵਾਧਾ ਹੋ ਚੁੱਕਾ ਹੈ। ਫੋਮਿੰਗ ਵਾਲੇ ਕੈਮੀਕਲ ਐੱਮ. ਡੀ. ਆਈ. ਦੀ ਕੀਮਤ ਵੀ 140 ਫੀਸਦੀ ਵਧੀ ਹੈ, ਜਿਸ ਕਾਰਨ ਸਾਮਾਨ ਹੁਣ ਹੋਰ ਮਹਿੰਗੇ ਹੋਣਗੇ। ਦੂਜੇ ਪਾਸੇ ਫ੍ਰਿਜ ਅਤੇ ਏਸੀ ਨੂੰ ਜੀ. ਐੱਸ. ਟੀ. 'ਚ 28 ਫੀਸਦੀ ਦੇ ਸਲੈਬ 'ਚ ਰੱਖਿਆ ਗਿਆ ਹੈ। ਪਹਿਲਾਂ ਇਨ੍ਹਾਂ 'ਤੇ 23 ਤੋਂ 25 ਫੀਸਦੀ ਟੈਕਸ ਲੱਗ ਰਿਹਾ ਸੀ। ਹਾਲਾਂਕਿ ਕੰਪਨੀ ਨੇ ਤਿਉਹਾਰੀ ਸੀਜ਼ਨ ਨੂੰ ਧਿਆਨ 'ਚ ਰੱਖ ਕੇ ਉਸ ਸਮੇਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਸੀ।