ਸੋਨੇ-ਚਾਂਦੀ ਦਾ ਅੱਜ ਦਾ ਮੁੱਲ

ਸੋਨੇ-ਚਾਂਦੀ ਦਾ ਅੱਜ ਦਾ ਮੁੱਲ

ਨਵੀਂ ਦਿੱਲੀ—ਤਿਓਹਾਰੀ ਮੌਸਮ ਤੋਂ ਪਹਿਲਾਂ ਸਰਾਫਾ ਕਾਰੋਬਾਰੀਆਂ ਦੀ ਗਾਹਕੀ ਵਧਣ ਦੇ ਬਾਵਜੂਦ ਸੰਸਾਰਿਕ ਪੱਧਰ 'ਤੇ ਪੀਲੀ ਧਾਤੂ ਦੀਆਂ ਕੀਮਤਾਂ 'ਚ ਰਹੀ ਗਿਰਾਵਟ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 150 ਰੁਪਏ ਫਿਸਲ ਕੇ 30,850 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੁਸਤ ਉਦਯੌਗਿਕ ਮੰਗ ਨਾਲ ਚਾਂਦੀ ਵੀ 50 ਰੁਪਏ ਫਿਸਲ ਕੇ 41,650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ 1.55 ਡਾਲਰ ਟੁੱਟ ਕੇ 1,326.95 ਡਾਲਰ ਪ੍ਰਤੀ ਓਂਸ 'ਤੇ ਆ ਗਿਆ।

ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 5.3 ਡਾਲਰ ਦੀ ਗਿਰਾਵਟ 'ਚ 1,330.40 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਹਾਲਾਂਕਿ 0.01 ਡਾਲਰ ਚਮਕ ਕੇ 17.80 ਡਾਲਰ ਪ੍ਰਤੀ ਓਂਸ ਬੋਲੀ ਗਈ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਚਕਰਵਾਤੀ ਤੂਫਾਨ ਝਰਮਾ ਵਲੋਂ ਅਨੁਮਾਨ ਘੱਟ ਨੁਕਸਾਨ ਹੋਣ ਅਤੇ ਉੱਤਰ ਕੋਰੀਆ ਨੂੰ ਲੈ ਕੇ ਜਾਰੀ ਤਨਾਤਨੀ ਦੇ ਘੱਟ ਹੋਣ ਨਾਲ ਨਿਵੇਸ਼ਕ ਵਲੋਂ ਸ਼ੇਅਰ ਬਾਜ਼ਾਰਾਂ 'ਚ ਖਤਰਾ ਉਠਾਉਂਦੇ ਦਿਸ ਰਹੇ ਹਨ। ਇਸ ਤੋਂ ਇਲਾਵਾ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਚੜਨ ਨਾਲ ਵੀ ਸੋਨਾ ਟੁੱਟਿਆ ਹੈ।