ਜਲਦ ਜਾਰੀ ਹੋਵੇਗਾ 100 ਰੁਪਏ ਦਾ ਸਿੱਕਾ

ਜਲਦ ਜਾਰੀ ਹੋਵੇਗਾ 100 ਰੁਪਏ ਦਾ ਸਿੱਕਾ


ਨਵੀਂ ਦਿੱਲੀ — 200 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਤੋਂ ਬਾਅਦ ਹੁਣ ਸਰਕਾਰ ਨੇ ਇਕ ਹੋਰ ਵੱਡਾ ਫੈਸਲਾ ਕੀਤਾ ਹੈ। ਸਰਕਾਰ ਜਲਦ ਹੀ 100 ਰੁਪਏ ਦਾ ਸਿੱਕਾ ਜਾਰੀ ਕਰੇਗੀ। ਇਸ ਦੇ ਨਾਲ ਹੀ 5 ਰੁਪਏ ਦਾ ਵੀ ਨਵਾਂ ਸਿੱਕਾ ਜਾਰੀ ਕੀਤਾ ਜਾਵੇਗਾ। ਸਰਕਾਰ ਇਹ ਦੋਵੋਂ ਸਿੱਕੇ ਡਾ. ਐੱਮ. ਜੀ. ਰਾਮਚੰਦਰਨ ਦੀ ਬਰਸੀ ਦੇ ਮੌਕੇ 'ਤੇ ਜਾਰੀ ਕਰੇਗੀ। 100 ਰੁਪਏ ਦਾ ਨਵਾਂ ਸਿੱਕਾ 44 ਮਿਲੀਮੀਟਰ ਦਾ ਅਤੇ ਇਸ ਦਾ ਭਾਰ 35 ਗ੍ਰਾਮ ਹੋਵੇਗਾ। ਇਸ ਦੇ ਅਗਲੇ ਹਿੱਸੇ 'ਚ ਅਸ਼ੋਕ ਸਤੰਭ ਬਣਿਆ ਹੋਵੇਗਾ, ਜਿਸ ਦੇ ਹੇਠਾਂ 'ਸਤਿਆਮੇਵ ਜਯਤੇ' ਲਿਖਿਆ ਹੋਵੇਗਾ। ਅਸ਼ੋਕ ਸਤੰਭ ਦੇ ਇਕ ਪਾਸੇ 'ਭਾਰਤ' ਅਤੇ ਦੂਜੇ ਪਾਸੇ 'ਇੰਡੀਆ' ਲਿਖਿਆ ਹੋਵੇਗਾ।

5 ਰੁਪਏ ਦਾ ਸਿੱਕਾ 23 ਮਿਲੀਮੀਟਰ ਦਾ ਅਤੇ ਇਸ ਦਾ ਭਾਰ 6 ਗ੍ਰਾਮ ਹੋਵੇਗਾ। ਇਸ ਦੇ ਵੀ ਅਗਲੇ ਹਿੱਸੇ 'ਤੇ ਅਸ਼ੋਕ ਸਤੰਭ ਬਣਿਆ ਹੋਵੇਗਾ। ਜਿਸ ਦੇ ਹੇਠਾਂ 'ਸਤਿਆਮੇਵ ਜਯਤੇ' ਲਿਖਿਆ ਹੋਵੇਗਾ। ਅਸ਼ੋਕ ਸਤੰਭ ਦੇ ਇਕ ਪਾਸੇ 'ਭਾਰਤ' ਅਤੇ ਦੂਜੇ ਪਾਸੇ 'ਇੰਡੀਆ' ਲਿਖਿਆ ਹੋਵੇਗਾ।

ਸਿੱਕੇ ਦੇ ਪਿਛਲੇ ਹਿੱਸੇ 'ਤੇ ਐੱਮ. ਜੀ. ਰਾਮਚੰਦਰ ਦੀ ਫੋਟੋ ਬਣੀ ਹੋਵੇਗੀ। ਇਸ ਫੋਟੋ ਦੇ ਹੇਠਾਂ 1917-2017 ਲਿਖਿਆ ਹੋਵੇਗਾ। 5 ਰੁਪਏ ਦਾ ਇਹ ਨਵਾਂ ਸਿੱਕਾ 3 ਧਾਤੂਆਂ ਤਾਂਬਾ 75 ਫੀਸਦੀ, ਜਿਸਤ 20 ਫੀਸਦੀ ਅਤੇ ਨੀਕਲ 5 ਫੀਸਦੀ ਨਾਲ ਮਿਲ ਕੇ ਬਣਿਆ ਹੋਵੇਗਾ।