ਘੁੰਮਣ ਫਿਰਨ ਦੇ ਸ਼ੋਕੀਨ ਜਰੂਰ ਪੜ੍ਹੋ ਇਹ ਖਬਰ !

 ਘੁੰਮਣ ਫਿਰਨ ਦੇ ਸ਼ੋਕੀਨ ਜਰੂਰ ਪੜ੍ਹੋ ਇਹ ਖਬਰ !

ਜਲੰਧਰ- ਦੁਨੀਆ ਭਰ ਦੇ 4 ਲੱਖ ਹੋਟਲਾਂ ਦੇ ਨਾਲ ਕਰਾਰ ਕਰਨ ਵਾਲੀ ਮਸ਼ਹੂਰ ਟਰੈਵਲ ਕੰਪਨੀ ਐਕਸਪੀਡੀਆ ਨੇ ਪੰਜਾਬ ਦੇ ਟਰੈਵਲ ਏਜੰਟਸ ਤੱਕ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੇ ਇੰਡੀਆ ਦੇ ਸੇਲਸ ਮੈਨੇਜਰ ਕੰਵਲਜੀਤ ਲੂਥਰਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਦੇਸ਼-ਵਿਦੇਸ਼ 'ਚ ਘੁੰਮਣ ਦੇ ਸ਼ੌਕੀਨ ਹਨ, ਲਿਹਾਜ਼ਾ ਅਸੀਂ ਪੰਜਾਬ ਦੇ ਟਰੈਵਲ ਏਜੰਟਸ ਤੱਕ ਆਪਣੀ ਇਸ ਸੇਵਾ ਲਈ ਪਹੁੰਚ ਬਣਾ ਰਹੇ ਹਨ। ਕੰਪਨੀ ਹੋਟਲ ਬੁਕਿੰਗ ਲਈ ਟਰੈਵਲ ਏਜੰਟਸ ਨੂੰ 9 ਫ਼ੀਸਦੀ ਤੱਕ ਦਾ ਕਮੀਸ਼ਨ ਦੇ ਰਹੀ ਹੈ।

ਟਰੈਵਲ ਏਜੰਟਸ ਤੋਂ ਇਲਾਵਾ ਕਾਰਪੋਰੇਟ ਸੈਕਟਰ ਦੇ ਲੋਕ ਵੀ ਇਸ ਵੈੱਬਸਾਈਟ ਰਾਹੀਂ ਖੁਦ ਨੂੰ ਰਜਿਸਟਰਡ ਕਰ ਸਕਦੇ ਹਨ। ਰੈਗੂਲਰ ਤੌਰ 'ਤੇ ਯਾਤਰਾ ਕਰਨ ਵਾਲੇ ਲੋਕ ਪੋਰਟਲ ਰਾਹੀਂ ਹੋਟਲ ਬੁਕਿੰਗ 'ਤੇ ਸਿੱਧੀ 9 ਫ਼ੀਸਦੀ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਕੰਪਨੀ ਦੇ ਦੇਸ਼-ਵਿਦੇਸ਼ ਦੇ 4 ਲੱਖ ਹੋਟਲਾਂ ਦੇ ਨਾਲ ਕਰਾਰ ਹਨ, ਲਿਹਾਜ਼ਾ ਕੰਪਨੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਟਲ ਬੁਕਿੰਗ ਕਰਵਾ ਸਕਦੀ ਹੈ।