ਸਰਕਾਰ ਨੇ ਬੰਦ ਕੀਤੇ 50 ਲੱਖ ਜਨ ਧਨ ਖਾਤੇ

ਸਰਕਾਰ ਨੇ ਬੰਦ ਕੀਤੇ 50 ਲੱਖ ਜਨ ਧਨ ਖਾਤੇ

ਨਵੀਂ ਦਿੱਲੀ—ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ ਨੂੰ ਦੱਸਿਆ ਕਿ 20 ਦਸੰਬਰ 2017 ਤੱਕ 49.50 ਲੱਖ ਜਨ ਧਨ ਖਾਤੇ ਬੰਦ ਕਰ ਦਿੱਤੇ ਗਏ ਹਨ। ਇਸ 'ਚੋਂ ਕਰੀਬ 50 ਫੀਸਦੀ ਖਾਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ ਅਤੇ ਰਾਜਸਥਾਨ ਦੇ ਸਨ। ਸਰਕਾਰ ਨੇ ਦੱਸਿਆ ਕਿ ਦੇਸ਼ ਭਰ 'ਤ ਕਰੀਬ 31 ਕਰੋੜ ਜਨ ਧਨ ਖਾਤੇ ਹਨ ਜਿਨ੍ਹਾਂ 'ਚੋਂ 24.64 ਕਰੋੜ ਖਾਤੇ ਹੀ ਆਪ੍ਰੇਸ਼ਨਲ ਹਨ। ਇਨ੍ਹਾਂ ਖਾਤਿਆਂ 'ਚ ਖਾਤਾਧਾਰਕ ਨੇ 24 ਮਹੀਨਿਆਂ 'ਚ ਲੈਣ-ਦੇਣ ਕੀਤਾ ਹੈ। ਇਹ ਜਾਣਕਾਰੀ ਵਿੱਤੀ ਮੰਤਰਾਲੇ ਵਲੋਂ ਦਿੱਤੀ ਗਈ ਹੈ।
ਸਰਕਾਰ ਦੀ ਪਲੈਨਿੰਗ ਹੈ ਕਿ ਸਾਰੇ ਪਰਿਵਾਰਾਂ 'ਚ ਜੀਰੋ ਬੈਲੇਂਸ 'ਤੇ ਜਨ ਧਨ ਖਾਤੇ ਖੁੱਲ੍ਹਵਾਏ ਜਾਣ। ਇਸ ਨਾਲ ਸਭ ਤੋਂ ਵੱਡੀ ਵਿੱਤੀ ਸਮਾਵੇਸ਼ਨ ਉਪਕਰਣਾਂ 'ਚੋਂ ਇਕ ਦੇ ਰੂਪ 'ਚ ਦੇਖਿਆ ਗਿਆ ਸੀ, ਸਰਕਾਰ ਇਨ੍ਹਾਂ ਖਾਤਿਆਂ ਦੀ ਵਰਤੋਂ ਡਾਇਰੈਕਟ ਅਤੇ ਲਾਈਫ ਇੰਸ਼ੋਰੈਂਸ ਦਿੰਦੀ ਹੈ।

ਅੰਕੜੇ ਦੱਸਦੇ ਹਨ ਕਿ ਬੰਦ ਹੋਣ ਵਾਲੇ ਖਾਤਿਆਂ ਦੀ ਗਿਣਤੀ 'ਚ ਸਭ ਤੋਂ ਉੱਪਰ ਉੱਤਰ ਪ੍ਰਦੇਸ਼ ਹਨ। ਜਿਥੇ 9.62 ਲੱਖ ਖਾਤੇ ਬੰਦ ਕੀਤੇ ਗਏ। ਉਧਰ ਇਸ ਦੇ ਬਾਅਦ ਮੱਧ ਪ੍ਰਦੇਸ਼ 'ਚ 4.44 ਲੱਖ, ਗੁਜਰਾਤ 'ਚ 4.19 ਲੱਖ, ਤਾਮਿਲਨਾਡੂ 'ਚ 3.55 ਲੱਖ, ਰਾਜਸਥਾਨ 'ਚ 3.11 ਲੱਖ ਮਹਾਰਾਸ਼ਟਰ 'ਚ 3 ਲੱਖ, ਬਿਹਾਰ 'ਚ 2.90 ਲੱਖ ਰਾਜਸਥਾਨ 'ਚ 3.11 ਲੱਖ, ਮਹਾਰਾਸ਼ਟਰ 'ਚ 3 ਲੱਖ, ਪੰਜਾਬ 'ਚ 2.28 ਲੱਖ, ਪੱਛਮੀ ਬੰਗਾਲ 'ਚ 2.23 ਲੱਖ ਅਤੇ ਦਿੱਲੀ 'ਚ 1.65 ਲੱਖ ਖਾਤੇ ਬੰਦ ਕੀਤੇ ਗਏ ਹਨ।