ਰੇਲਵੇ ਸਟੇਸ਼ਟਾਂ ਤੇ ਲਾਕਰ ਅਤੇ ਕਲਾਕ ਰੂਮ ‘ਚ ਸਮਾਨ ਰੱਖਣਾ ਹੋਇਆ ਮਹਿੰਗਾ

 ਰੇਲਵੇ ਸਟੇਸ਼ਟਾਂ ਤੇ ਲਾਕਰ ਅਤੇ ਕਲਾਕ ਰੂਮ ‘ਚ ਸਮਾਨ ਰੱਖਣਾ ਹੋਇਆ ਮਹਿੰਗਾ

ਨਵੀਂ ਦਿੱਲੀ—ਰੇਲਵੇ ਸਟੇਸ਼ਨ 'ਤੇ ਲਾਕਰ ਅਤੇ ਕਲਾਕ ਰੂਮ ਦੀ ਸਹੂਲਤ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਜੇਬ ਨੂੰ ਝਟਕਾ ਲੱਗ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇੰਡੀਅਨ ਰੇਲਵੇ ਨੇ ਸਟੇਸ਼ਨਾਂ 'ਤੇ ਬਣੇ ਲਾਕਰ ਅਤੇ ਕਲਾਕ ਰੂਮ ਚਾਰਜ ਵਧਾਉਣ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਇਹ ਚਾਰਜ ਵੱਖਰੇ ਸਟੇਸ਼ਨਾਂ 'ਤੇ ਵੱਖਰੇ ਹੋ ਸਕਦੇ ਹਨ।


ਲਾਕਰ ਅਤੇ ਕਲਾਕ ਰੂਮ 'ਤੇ ਕਿੰਨਾ ਚਾਰਜ ਵਧੇਗਾ ਇਸ ਦਾ ਅਧਿਕਾਰ ਰੇਲਵੇ ਬੋਰਡ ਦੀ ਬਜਾਏ ਡਿਵੀਜ਼ਨਲ ਰੇਲਵੇ ਮੈਨੇਜ਼ਰਾਂ ਨੂੰ ਦਿੱਤਾ ਗਿਆ ਹੈ। ਉਹ ਆਪਣੇ ਖੇਤਰ ਦੀ ਸਥਿਤੀ ਨੂੰ ਦੇਖਦੇ ਹੋਏ ਨਵਾਂ ਚਾਰਜ ਤੈਅ ਕਰਨਗੇ।

ਅਜੇ ਤੱਕ ਇਹ ਹਨ ਰੇਟ
ਰੇਲਵੇ ਨੇ ਪਿਛਲੀ ਵਾਰ ਇਹ ਦਰਾਂ ਜਨਵਰੀ 2013 'ਚ ਤੈਅ ਕੀਤੀਆਂ ਸਨ। ਉਸ ਸਮੇਂ ਰੇਲਵੇ ਨੇ ਪਹਿਲਾਂ 24 ਘੰਟੇ ਲਈ ਕਲਾਕ ਰੂਮ 'ਚ ਸਾਮਾਨ ਰੱਖਣ ਲਈ 15 ਰੁਪਏ ਅਤੇ ਲਾਕਰ 'ਚ ਸਮਾਨ ਰੱਖਣ ਲਈ 20 ਰੁਪਏ ਤੱਕ ਕੀਤਾ ਸੀ। 24 ਘੰਟੇ ਤੋਂ ਜ਼ਿਆਦਾ ਅਗਲੇ 24 ਘੰਟੇ ਲਈ ਕਲਾਕ ਰੂਮ ਚਾਰਜ 20 ਰੁਪਏ ਅਤੇ ਲਾਕਰ ਚਾਰਜ 30 ਰੁਪਏ ਕੀਤਾ ਗਿਆ ਸੀ।