ਮੈਕਡੋਨਾਲਡਸ ਲਵਰਸ ਲਈ ਰਾਹਤ,  ਫਿਰ ਖੁੱਲ੍ਹਣਗੇ ਸਾਰੇ 84 ਰੈਸਟੋਰੈਂਟਸ

ਮੈਕਡੋਨਾਲਡਸ ਲਵਰਸ ਲਈ ਰਾਹਤ,  ਫਿਰ ਖੁੱਲ੍ਹਣਗੇ ਸਾਰੇ 84 ਰੈਸਟੋਰੈਂਟਸ

ਨਵੀਂ ਦਿੱਲੀ— ਮੈਕਡੋਨਾਲਡਸ ਲਵਰਸ ਨੂੰ ਰਾਹਤ ਦਿੰਦੇ ਹੋਏ ਮੈਕਡੋਨਾਲਡਸ ਨਾਲ ਕਾਨੂੰਨੀ ਲੜਾਈ ਲੜ ਰਹੇ ਵਿਕਰਮ ਬਖਸ਼ੀ ਨੇ ਕਿਹਾ ਕਿ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ 'ਚ ਬੰਦ ਸਾਰੇ 84 ਰੈਸਟੋਰੈਂਟਸ ਇਸ ਹਫਤੇ ਤੱਕ ਫਿਰ ਖੁੱਲ੍ਹ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਲਾਜਿਸਟਿਕ ਸਹਿਯੋਗੀ ਵੱਲੋਂ ਸਪਲਾਈ ਰੋਕੇ ਜਾਣ ਕਾਰਨ ਇਨ੍ਹਾਂ ਰੈਸਟੋਰੈਂਟਸ ਨੂੰ ਮਜਬੂਰਨ ਬੰਦ ਕਰਨਾ ਪਿਆ ਸੀ।

ਰਾਧਾਕ੍ਰਿਸ਼ਨ ਫੂਡਲੈਂਡ ਨੇ ਮਾਤਰਾ ਘੱਟ ਹੋਣ ਅਤੇ ਬਕਾਇਆ ਰਕਮ ਦਾ ਭੁਗਤਾਨ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਸਪਲਾਈ ਰੋਕ ਦਿੱਤੀ। ਹਾਲਾਂਕਿ ਬਖਸ਼ੀ ਨੇ ਪ੍ਰਭਾਵਿਤ ਰੈਸਟੋਰੈਂਟਸ ਨੂੰ ਸਾਮਾਨ ਦੀ ਸਪਲਾਈ ਲਈ ਨਵੇਂ ਸਪਲਾਈਕਰਤਾ ਕੋਲਡ ਈਕਸ ਦੀਆਂ ਸੇਵਾਵਾਂ ਲਈਆਂ ਹਨ। ਉਨ੍ਹਾਂ ਕਿਹਾ ਕਿ ਇਸ ਹਫਤੇ 'ਚ ਸਾਰੇ 84 ਰੈਸਟੋਰੈਂਟਸ ਕੰਮ ਕਰਨ ਲੱਗਣਗੇ।

ਕੀ ਹੈ ਮਾਮਲਾ
ਸੀ. ਪੀ. ਆਰ. ਐੱਲ. ਮੈਕਡੋਨਾਲਡਸ ਅਤੇ ਬਖਸ਼ੀ ਦੀ 50-50 ਫੀਸਦੀ ਹਿੱਸੇਦਾਰੀ ਵਾਲਾ ਜੁਆਇੰਟ ਵੈਂਚਰ ਹੈ। ਇਹ ਉੱਤਰ ਅਤੇ ਪੂਰਬੀ ਭਾਰਤ 'ਚ ਸਟੋਰਸ ਆਪ੍ਰੇਟ ਕਰਦਾ ਹੈ।
21 ਅਗਸਤ ਨੂੰ ਅਮਰੀਕੀ ਬਰਗਰ ਐਂਡ ਫ੍ਰਾਈਜ਼ ਚੇਨ ਮੈਕਡੋਨਾਲਡਸ ਨੇ ਸੀ. ਪੀ. ਆਰ. ਐੱਲ. ਨਾਲ ਆਪਣਾ ਐਗਰੀਮੈਂਟ ਰੱਦ ਕਰ ਦਿੱਤਾ ਸੀ। ਮੈਕਡੋਨਾਲਡਸ ਨੇ ਕਿਹਾ ਕਿ ਉਹ 15 ਦਿਨਾਂ ਦੇ ਅੰਦਰ ਮੈਕਡੋਨਾਲਡਸ ਦੇ ਸਾਰੇ ਬ੍ਰੈਂਡਿੰਗ ਅਤੇ ਇੰਟਰਲੈਚਕੁਅਲ ਪ੍ਰਾਪਰਟੀ ਦੀ ਵਰਤੋਂ ਬੰਦ ਕਰ ਦੇਣ।

ਏ. ਡੀ. ਏ. ਨੇ ਖਰਾਬ ਗੁਣਵੱਤਾ ਲਈ ਮੈਕਡੋਨਾਲਡਸ ਆਊਟਲੈੱਟ ਨੂੰ ਭੇਜਿਆ ਨੋਟਿਸ
ਮੁੰਬਈ, (ਭਾਸ਼ਾ)-ਸੂਬੇ ਦੇ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐੱਪ. ਡੀ. ਏ.) ਨੇ ਰੈਸਟੋਰੈਂਟਸ ਸੇਵਾ ਮੁਹੱਈਆ ਕਰਵਾਉਣ ਵਾਲੇ ਮੈਕਡੋਨਾਲਡਸ ਦੇ ਇਕ ਆਊਟਲੈੱਟ ਨੂੰ ਕਥਿਤ ਤੌਰ 'ਤੇ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਤੋਂ ਸਾਵਧਾਨ ਕੀਤਾ ਹੈ। ਕਥਿਤ ਤੌਰ 'ਤੇ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਨੂੰ ਲੈ ਕੇ ਐੱਫ. ਡੀ. ਏ. ਨੇ ਮੁੰਬਈ ਦੇ ਲੋਅਰ ਪਰੇਲ ਦੇ ਹਾਈ ਸਟ੍ਰੀਟ ਫਿਨਿਕਸ ਦੇ ਮੈਕਡੋਨਾਲਡਸ ਆਊਟਲੈੱਟ 'ਤੇ ਹੈਰਾਨੀਜਨਕ ਨਿਰੀਖਣ ਕੀਤਾ ਸੀ। ਇਸ ਦੌਰਾਨ ਉਸ ਨੇ ਪਾਇਆ ਕਿ ਖਾਣਾ ਸਵੱਛ ਹਾਲਾਤ 'ਚ ਨਹੀਂ ਪਕਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਲਾਇਸੈਂਸ ਦੀ ਕਾਪੀ ਨਹੀਂ ਦਿਖਾਈ ਦੇ ਰਹੀ ਸੀ। ਐੱਫ. ਡੀ. ਏ. ਨੇ ਰੈਸਟੋਰੈਂਟਸ ਸ਼੍ਰੇਣੀ ਨੂੰ ਨੋਟਿਸ ਜਾਰੀ ਕਰ ਕੇ 15 ਦਿਨਾਂ 'ਚ ਸਥਿਤੀ ਸੁਧਾਰਨ ਲਈ ਕਿਹਾ ਹੈ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।