ਮਦਰ ਡੇਅਰੀ ਹੁਣ ਵੇਚੇਗੀ ਸ਼ਹਿਦ

 ਮਦਰ ਡੇਅਰੀ ਹੁਣ ਵੇਚੇਗੀ ਸ਼ਹਿਦ

ਨਵੀਂ ਦਿੱਲੀ—ਸ਼ਹਿਦ ਦੀ ਮਾਰਕਿਟ ਨੂੰ ਵਿਵਸਥਿਤ ਰੂਪ ਦੇਣ ਲਈ ਸਰਕਾਰ ਨੇ ਰਾਜਧਾਨੀ 'ਚ ਦੁੱਧ ਉਤਪਾਦਾਂ ਦੀ ਡਿਲਵਰੀ ਕਰਨ ਵਾਲੀ ਸਰਕਾਰੀ ਕੰਪਨੀ ਮਦਰ ਡੇਅਰੀ ਦੇ ਨਾਲ ਸ਼ਹਿਦ ਦੀ ਵਿਕਰੀ ਲਈ ਸਾਂਝੇਦਾਰੀ ਕੀਤੀ ਹੈ। ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਸ਼ਹਿਦ ਦੀ ਵਿਕਰੀ ਲਈ ਮਦਰ ਡੇਅਰੀ ਦੇ ਨਾਲ ਸਾਂਝੇਦਾਰੀ ਕੀਤੀ ਗਈ ਹੈ ਅਤੇ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਰਾਜਧਾਨੀ ਦਿੱਲੀ ਤੋਂ ਕੀਤੀ ਜਾ ਰਹੀ ਹੈ।

ਦੇਸ਼ ਦੇ ਕਈ ਹਿੱਸਿਆਂ 'ਚ ਸ਼ਹਿਦ ਇਕੱਠਾ ਕਰਕੇ ਮਦਰ ਡੇਅਰੀ ਦੇ ਬੂਥ ਤੋਂ ਵੇਚਿਆ ਜਾਵੇਗਾ। ਕਾਂਗਰਸ ਦੀ ਵਿਪਲਵ ਠਾਕੁਰ ਨੇ ਪੁੱਛਿਆ ਸੀ ਕਿ ਸਰਕਾਰ ਮਧੁ ਮੱਖੀ ਪਾਲਨ 'ਚ ਲੱਗੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਦ ਦੀ ਮਾਰਕਟਿੰਗ ਦੀ ਕੋਈ ਵਿਵਸਥਾ ਕੀਤੀ ਹੈ। ਸ਼ਹਿਦ 'ਚ ਮਿਲਾਵਟ ਦੀ ਸਮੱਸਿਆ ਤੋਂ ਨਿਪਟਣ ਦੇ ਬਾਰੇ 'ਚ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸ਼ਹਿਦ ਦੀ ਉੱਚ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਇਕ ਕਿਟ ਵਿਕਸਿਤ ਕੀਤੀ ਜਾ ਰਹੀ ਹੈ।

ਉਸ ਨਾਲ ਸ਼ਹਿਦ 'ਚ ਮਿਲਾਵਟ ਦੇ ਚਾਂ ਪਤਾ ਲਗਾਇਆ ਹੀ ਜਾ ਸਕੇਗਾ ਉਸ ਦੀ ਗ੍ਰੇਡਿੰਗ ਵੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਅਜੇ ਦੇਸ਼ 'ਚ ਸ਼ਹਿਦ ਦੀ ਜਾਂਚ ਲਈ 7 ਪ੍ਰਯੋਗਸ਼ਾਲਾਵਾਂ ਹਨ ਜਿਸ 'ਚ ਸ਼ਹਿਦ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ। ਮਧੁ ਮੱਖੀ ਪਾਲਨ ਖੇਤਰ ਦਾ ਵਿਸਤਾਰ ਕਰਨ ਲਈ 12 ਸੂਬਿਆਂ 'ਚ ਮਧੁ ਮੱਖੀ ਪਾਲਨ ਕੇਂਦਰ ਬਣਾਏ ਜਾ ਰਹੇ ਹਨ।