Ola ਸ਼ੁਰੂ ਕਰੇਗੀ ਸਾਈਕਲਾਂ ਦਾ ਕਾਰੋਬਾਰ

Ola ਸ਼ੁਰੂ ਕਰੇਗੀ ਸਾਈਕਲਾਂ ਦਾ ਕਾਰੋਬਾਰ

ਬੇਂਗਲੂਰ— ਕੈਬ ਸਰਵਿਸ ਮੁਹੱਈਆ ਕਰਾਉਣਵਾਲੀ ਕੰਪਨੀ ਓਲਾ ਅਤੇ ਕੁਝ ਸਟਾਰਟਅਪ ਦੇਸ਼ 'ਚ ਸਾਈਕਲ ਰੇਂਟਲ ਸਰਵਿਸ ਸ਼ੁਰੂ ਕਰਨ ਦੀ ਤਿਆਰੀ 'ਚ ਹੈ। ਓਲਾ ਆਈ.ਆਈ.ਟੀ. ਕਾਨਪੁਰ ਕੈਂਪਸ 'ਚ ਓਲਾ ਪੇਡਲ ਨਾਮ ਨਾਲ ਸਾਈਕਲ ਰੇਂਟਲ ਸਰਵਿਸ ਦਾ ਟੇਸਟ ਕਰ ਰਹੀ ਹੈ। ਓਲਾ ਦੇ ਇਕ ਐਗਜ਼ੀਕਿਊਟਵ ਨੇ ਦੱਸਿਆ, ' ਪੂਰੇ ਕੈਂਪਸ 'ਚ 500-600 ਸਾਈਕਲਾਂ ਉਪਲਬਧ ਸਨ। ਵਿਦਿਆਰਥੀ ਓਲਾ ਐਪ ਦੇ ਜਰੀਏ ਜਿਸ ਤਰ੍ਹਾਂ ਨਾਲ ਕੈਬ ਬੁਕ ਕਰਦੇ ਹਨ, ਉਸੇ ਤਰ੍ਹਾਂ ਨਾਲ ਸਾਈਕਲ ਵੀ ਕਿਰਾਏ 'ਤੇ ਲੈ ਸਕਦੇ ਹਨ।'
ਕੰਪਨੀ ਦੇ ਪਲਾਨ ਨਾਲ ਵਾਕਿਫ ਇਕ ਸ਼ਖਸ ਨੇ ਕਿਹਾ ਕਿ ਜੇਕਰ ਇਹ ਪਾਇਲਟ ਪ੍ਰਾਜੈਕਟ ਸਫਲ ਰਹਿੰਦਾ ਹੈ, ਤਾਂ ਆਉਣ ਵਾਲੇ ਮਹੀਨਿਆਂ 'ਚ ਓਲਾ ਇਸ ਸਰਵਿਸ ਵੱਲੋਂ ਬਿਹਤਰ ਵਰਜਨ ਪੇਸ਼ ਕਰ ਸਕਦਾ ਹੈ। ਉਨ੍ਹਾਂ ਨੇ ਦੱਸਿਆ, ' ਮੰਨਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਵਿੱਚ ਸਾਈਕਲ ਦੇ ਲੋਕਪ੍ਰਿਅ ਹੋਣ ਦੀ ਗੁੰਜਾਇਸ਼ ਹੈ, ਲਿਹਾਜਾ ਆਮ ਲੋਕਾਂ ਦੇ ਵਿੱਚ ਮਸ਼ਹੂਰ ਬਣਾਉਣ ਤੋਂ ਪਹਿਲਾਂ ਕੈਂਪਸ 'ਚ ਇਸ ਸਰਵਿਸ ਦਾ ਟੈਸਟ ਕੀਤਾ ਜਾਵੇਗਾ।' ਉਨ੍ਹਾਂ ਨੇ ਕਿਹਾ ਕਿ ਆਈ.ਆਈ.ਟੀ. ਕਾਨਪੁਰ 'ਚ ਪੇਸ਼ ਕੀਤੀ ਗਈ ਓਲਾ ਦੀਆਂ ਮੌਜੂਦਾ ਸਾਈਕਲਾਂ 'ਚ ਬਿਹਤਰ ਸਿਕਉਰਿਟੀ ਫੀਚਰਜ਼ ਨਹੀਂ ਹਨ, ਪਰ ਅਗਲੇ ਲਾਟ 'ਚ ਕਿਊਆਰ ਕੋਡ ਅਤੇ ਜੀ.ਪੀ.ਐੱਸ. ਟ੍ਰੈਕਿੰਗ ਦੀ ਵਿਵਸਥਾ ਰਹਿਣ ਦੀ ਉਮੀਦ ਹੈ।

ਆਈ.ਆਈ.ਟੀ. ਕਾਨਪੁਰ 'ਚ ਯੂਜ਼ਰਸ ਨੂੰ ਟ੍ਰਾਇਲ ਰਨ ਦੇ ਤਹਿਤ 30 ਮਿੰਟਾਂ ਦੇ ਲਈ ਸਾਈਕਲ ਦੀ ਸਵਾਰੀ ਮੁਫਤ ਮੁਹੱਈਆਂ ਕਰਾਈ ਜਾਂਦੀ ਹੈ। ਉਪਰ ਜਿਸ ਓਲਾ ਐਗਜ਼ੀਕਿਊਟਿਵ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਨੇ ਦੱਸਿਆ , ਨੂੰ ਇਸ 'ਤੇ ਬਹੁਤ ਸਬਸਿਡੀ ਹੈ, ਲਿਹਾਜਾ ਓਲਾ ਪੇਡਲ ਸਰਵਿਸ ਦੀ ਰਫਤਾਰ ਫੜਨ ਤੱਕ ਇਹ ਵਿਦਿਆਰਥੀਆਂ ਦੀ ਜ਼ਰੂਰਤ ਪੂਰੀ ਕਰੇਗਾ। ਪਹਿਲਾਂ 30 ਮਿੰਟ ਦੀ ਮੁਫਤ ਸਵਾਰੀ ਦੇ ਬਾਅਦ ਅਗਲੇ 30 ਮਿੰਟ ਦੇ ਲਈ ਕਾਸਟ ਫਿਲਹਾਲ ਸਿਰਫ 5 ਰੁਪਏ ਹੈ।'
ਓਲਾ ਦੇ ਬਿਆਨ 'ਚ ਕਿਹਾ ਗਿਆ ਹੈ, ' ਸਾਨੂੰ ਦੇਸ਼ ਦੇ ਤਮਾਮ ਕੈਪਾਂ ਅਤੇ ਸ਼ਹਿਰਾਂ 'ਚ ਓਲਾ ਪੇਡਲ 'ਚ ਲੋਕਾਂ ਦੀ ਬਹੁਤ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ। ਅਸੀਂ ਆਉਣਵਾਲੇ ਹਫਤਿਆਂ 'ਚ ਆਪਣੇ ਆਫਰ ਦਾ ਦਾਇਰਾ ਵਧਾਉਣ ਨੂੰ ਲੈ ਕੇ ਕੰਮ ਕਰ ਰਹੇ ਹਾਂ।'

ਇਧਰ, ਬੇਂਗਲੂਰ ਦੀ ਇਕ ਹੋਰ ਸਾਈਕਲ ਸ਼ੇਅਰਿੰਗ ਸਟਾਰਟਅੱਪ ਯੂਲੂ ਦੀ ਯੋਜਨਾ ਇਸ ਮਹੀਨੇ ਜੀ.ਪੀ.ਆਰ.ਐੱਸ, ਜੀ.ਪੀ.ਐੱਸ. ਅਤੇ ਬਲੂਟੁੱਥ ਨਾਲ ਲੈਸ ਸਾਈਕਲ ਸਰਵਿਸ ਲਾਂਚ ਕਰਨ ਦੀ ਹੈ। ਇਸਦੇ ਤਹਿਤ ਯੂਜ਼ਰਸ ਯੂ.ਲੂ. ਐਪ ਦੇ ਜਰੀਏ ਕਿਊਆਰ ਕੋਡ ਦਾ ਇਸਤੇਮਾਲ ਕਰਕੇ ਇਸ ਨੂੰ ਆਨਲਾਕ ਕਰ ਸਕਣਗੇ ਅਤੇ ਪੇਮੇਂਟ ਦੇ ਲਈ ਐਪ ਨਾਲ ਡਿਜ਼ੀਟਲ ਵਾਲਿਟ ਵੀ ਲਿੰਕ ਹੋਵੇਗਾ। ਇਸ ਸਟਾਰਟਅੱਪ ਦੇ ਕੋ-ਫਾਉਂਡਰ ਅਤੇ ਸੀ.ਈ.ਓ ਅਮਿਤ ਗੁਪਤਾ ਨੇ ਦੱਸਿਆ, ' ਭਾਰਤ 'ਚ ਸਾਈਕਲ ਸ਼ੇਅਰਿੰਗ ਮਾਰਕਿਟ 2020 ਤੱਕ 1 ਅਰਬ ਡਾਲਰ ਜਾਂ ਇਸ ਤੋਂ ਜ਼ਿਆਦਾ ਹੋ ਸਕਦਾ ਹੈ। ' ਗੁਪਤਾ ਮੋਬਾਇਲ ਐਡਵਟਾਈਜਿੰਗ ਇਮਮੋਬੀ ਦੇ ਵੀ ਕੋ-ਫਾਉਂਡਰ ਰਹੇ ਹਨ।' ਚੋਰੀ ਅਤੇ ਨੁਕਸਾਨ ਪਹੁੰਚਾਏ ਜਾਣ ਦੇ ਜੋਖਿਮ ਨੂੰ ਲੈ ਕੇ ਗੁਪਤਾ ਨੇ ਕਿਹਾ, ' ਟੈਕਨਾਲੋਜੀ ਦੇ ਜਰੀਏ ਹਰ ਸਵਾਰ ਦੁਆਰਾ ਸਾਈਕਲ ਦੇ ਇਸਤੇਮਾਲ 'ਤੇ ਨਜ਼ਰ ਹੋਵੇਗੀ ਅਤੇ ਇਸ 'ਚ ਲੋਕਾਂ ਸਾਈਕਲ ਦੀ ਚੋਰੀ ਜਾਂ ਇਸਦੇ ਨੁਕਸਾਨ ਨੂੰ ਲੈ ਕੇ ਜ਼ਿਆਦਾ ਸਾਵਧਾਨੀ ਵਰਤਣਗੇ।