ਕਾਨਪੁਰ ਤੋਂ ਪਾਕਿਸਤਾਨ ਹੋ ਰਹੀ ਹੈ ਪਿਆਜ਼ ਸਪਲਾਈ

ਕਾਨਪੁਰ ਤੋਂ ਪਾਕਿਸਤਾਨ ਹੋ ਰਹੀ ਹੈ ਪਿਆਜ਼ ਸਪਲਾਈ

ਕਾਨਪੁਰ—ਪ੍ਰਚੂਨ ਮੰਡੀ 'ਚ ਪਿਆਜ਼ 40 ਰੁਪਏ ਕਿਲੋ ਵਿਕ ਰਿਹਾ ਹੈ ਤੇ ਥੋਕ 'ਚ ਕੀਮਤ 28 ਰੁਪਏ ਕਿਲੋ ਹੈ। ਕਾਨਪੁਰ 'ਚ ਰੋਜ਼ਾਨਾ 25 ਗੱਡੀਆਂ ਪਿਆਜ਼ ਦੀਆਂ ਆ ਰਹੀਆਂ ਹਨ, ਜਿਸ ਦਾ ਇਕ ਹਿੱਸਾ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਤੇ ਨਾਰਥ ਈਸਟ ਦੇ ਸੂਬਿਆਂ 'ਚ ਸਪਲਾਈ ਹੋ ਰਿਹਾ ਹੈ। ਟਮਾਟਰ ਦੀ ਪ੍ਰਚੂਨ ਮੰਡੀਆਂ 'ਚ ਕੀਮਤ 20 ਰੁਪਏ ਕਿਲੋ ਹੈ, ਜਦਕਿ ਥੋਕ ਭਾਅ 5 ਰੁਪਏ ਕਿਲੋ ਹੈ। ਥੋਕ 'ਚ ਪਿਆਜ਼ 28 ਤੋਂ 30 ਕਿਲੋ ਵਿਚਾਲੇ ਹੈ। ਫਰਵਰੀ 'ਚ ਸਥਾਨਕ ਪਿਆਜ਼ ਵੀ ਆ ਜਾਵੇਗਾ। ਸ਼ਾਜਾਪੁਰ ਮੰਡੀਆਂ ਤੋਂ ਵੀ ਪਿਆਜ਼ ਦੀ ਆਮਦ ਵਧ ਜਾਵੇਗੀ, ਇਸ ਲਈ ਕੀਮਤ ਇਕਦਮ ਹੇਠਾਂ ਆ ਜਾਵੇਗੀ।

ਆਲੂ ਦੀ ਮੰਗ ਘੱਟ
ਚਕਰਪੁਰ 'ਚ ਥੋਕ 'ਚ ਨਵਾਂ ਆਲੂ 5 ਰੁਪਏ ਕਿਲੋ ਹੈ। ਆਲੇ-ਦੁਆਲੇ ਦੇ ਸਾਰੇ ਜ਼ਿਲਿਆਂ 'ਚੋਂ ਆਲੂ ਨਿਕਲ ਗਿਆ ਹੈ, ਇਸ ਲਈ ਮੰਗ ਬਹੁਤ ਘੱਟ ਹੋ ਗਈ ਹੈ, ਜਦਕਿ ਥੋਕ 'ਚ ਆਮਦ 25000 ਪੈਕੇਜ ਰੋਜ਼ ਦੀ ਹੈ। ਇਸ ਦੇ ਬਾਵਜੂਦ ਪ੍ਰਚੂਨ ਮੰਡੀਆਂ 'ਚ ਆਲੂ 20 ਰੁਪਏ ਦਾ ਡੇਢ ਕਿਲੋ ਹੀ ਵੇਚਿਆ ਜਾ ਰਿਹਾ ਹੈ।  ਕੱਦੂ 8 ਰੁਪਏ ਕਿਲੋ ਤੇ ਮਟਰ 12 ਰੁਪਏ ਕਿਲੋ ਹੈ। ਗੋਭੀ 8 ਰੁਪਏ ਪੀਸ 'ਚ ਵਿਕ ਰਿਹਾ ਹੈ। ਸਭ ਤੋਂ ਚੰਗੀ ਕੁਆਲਟੀ ਦੀ ਗਾਜਰ ਵੀ ਥੋਕ 'ਚ 5 ਰੁਪਏ ਕਿਲੋ ਹੈ।

ਇਸ ਵਾਰ ਗਾਜਰ ਵੀ ਕਾਫੀ ਆ ਰਹੀ ਹੈ। ਥੋਕ 'ਚ ਇੰਨੀ ਸਸਤੀ ਸਬਜ਼ੀ ਹੋਣ ਦੇ ਬਾਵਜੂਦ ਪ੍ਰਚੂਨ 'ਚ ਚੰਗੀ ਕੁਆਲਿਟੀ ਦਾ ਟਮਾਟਰ 20 ਰੁਪਏ, ਗਾਜਰ 15 ਰੁਪਏ, ਗੋਭੀ 20 ਰੁਪਏ ਦਾ ਵਿਕ ਰਿਹਾ ਹੈ। ਫਲਾਂ 'ਚ ਕਿਨੂ 20 ਰੁਪਏ, ਅੰਗੂਰ 40 ਰੁਪਏ ਤੇ ਸੇਬ 60 ਤੋਂ 70 ਰੁਪਏ ਕਿਲੋ ਹੈ। ਪ੍ਰਚੂਨ 'ਚ ਕਿਨੂੰ 40, ਅੰਗੂਰ 100 ਤੇ ਸੇਬ 125 ਰੁਪਏ ਕਿਲੋ ਤੋਂ ਘੱਟ ਨਹੀਂ ਹੈ।