ਪਤੰਜਲੀ ਹੋਵੇਗੀ ਆਨਲਾਈਨ ਮਾਰਕੀਟ ‘ਚ ਐਂਟਰ

ਪਤੰਜਲੀ ਹੋਵੇਗੀ ਆਨਲਾਈਨ ਮਾਰਕੀਟ ‘ਚ ਐਂਟਰ


ਨਵੀਂ ਦਿੱਲੀ— ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਹੁਣ ਈ-ਕਾਮਰਸ ਮਾਰਕੀਟ 'ਚ ਐਂਟਰੀ ਕਰਨ ਲਈ ਤਿਆਰ ਹੋ ਚੁੱਕੀ ਹੈ। ਇਸ ਦੇ ਲਈ ਪਤੰਜਲੀ ਆਯੁਰਵੇਦ 8 ਸਭ ਤੋਂ ਵੱਡੀਆਂ ਈ-ਕਾਮਰਸ ਕੰਪਨੀਆਂ ਨਾਲ ਸਮਝੌਤਾ ਕਰਨ ਵਾਲੀ ਹੈ। ਇਨ੍ਹਾਂ ਈ-ਕਾਮਰਸ ਕੰਪਨੀਆਂ 'ਚ ਅਮੇਜ਼ਨ ਅਤੇ ਫਲਿਪਕਾਰਟ ਵੀ ਸ਼ਾਮਲ ਹਨ।  


ਕੰਪਨੀ ਦੇ ਬੁਲਾਰੇ ਐੱਸ. ਕੇ. ਤੀਜਾਰਾਵਾਲਾ ਨੇ ਕਿਹਾ ਹੈ ਕਿ ਪਤੰਜਲੀ ਆਯੁਰਵੇਦ ਨੇ ਹੁਣ ਆਨਲਾਈਨ ਮਾਰਕੀਟ 'ਚ ਦਾਖਲੇ ਦੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਛੇਤੀ ਹੀ ਦੁਨੀਆ ਦੀਆਂ ਪ੍ਰਮੁੱਖ ਈ-ਕਾਮਰਸ ਕੰਪਨੀਆਂ ਦੇ ਨਾਲ ਸਮਝੌਤਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਹੈ ਕਿ ਪਤੰਜਲੀ ਦੇ ਉਤਪਾਦਾਂ ਦੀ ਆਨਲਾਈਨ ਸ਼ਾਪਿੰਗ ਦਾ ਨਵਾਂ ਯੁੱਗ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ। ਪਤੰਜਲੀ ਆਯੁਰਵੇਦ ਦੇ ਉਤਪਾਦ ਕਈ ਈ-ਕਾਮਰਸ ਪੋਰਟਲਸ 'ਤੇ ਮੁਹੱਈਆ ਹੋਣਗੇ। ਇਸ ਤੋਂ ਪਹਿਲਾਂ 26 ਦਸੰਬਰ ਨੂੰ ਪਤੰਜਲੀ ਆਯੁਰਵੇਦ ਨੇ ਐਲਾਨ ਕੀਤਾ ਸੀ ਕਿ ਕੌਮਾਂਤਰੀ ਕੰਪਨੀਆਂ ਨਾਲ ਮੁਕਾਬਲੇ ਲਈ ਉਸ ਦੀ ਨਜ਼ਰ ਡਾਇਪਰ ਸੈਨਿਟਰੀ ਨੈਪਕਿਨਸ ਦੀ ਮਾਰਕੀਟ 'ਤੇ ਵੀ ਹੈ। ਦੇਸ਼ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਕੰਪਨੀਆਂ 'ਚ ਸ਼ੁਮਾਰ ਕੀਤੀ ਜਾਣ ਵਾਲੀ ਪਤੰਜਲੀ ਨੇ ਫੋਰਬਸ ਮੈਗਜ਼ੀਨ ਦੀ 2017 ਦੀ ਸਾਲਾਨਾ ਸੂਚੀ 'ਚ 19ਵਾਂ ਸਥਾਨ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਕੰਪਨੀ 45ਵੇਂ ਸਥਾਨ 'ਤੇ ਰਹੀ ਸੀ।