ਬੈਂਕ ਦੇ ਬਾਅਦ ਲਾਂਚ ਹੋਵੇਗਾ Paytm ਦਾ ATM

ਬੈਂਕ ਦੇ ਬਾਅਦ ਲਾਂਚ ਹੋਵੇਗਾ Paytm  ਦਾ ATM

ਨਵੀਂ ਦਿੱਲੀ—ਨਵਾਂ-ਨਵਾਂ ਖੁੱਲ੍ਹਿਆ ਪੇਟੀਐੱਮ ਪੇਮੈਂਟਸ ਬੈਂਕ ਪੂਰੇ ਦੇਸ਼ 'ਚ ਇਕ ਲੱਖ 'ਪੇਟੀਐੱਮ ਦਾ ਏ.ਟੀ.ਐੱਮ.' ਬੈਂਕਿੰਗ ਆਊਟਲੈਟਸ ਖੋਲ੍ਹਣ ਜਾ ਰਿਹਾ ਹੈ। ਇਸ ਦਾ ਮਕਸਦ ਦੇਸ਼ ਭਰ 'ਚ ਬੈਂਕਿੰਗ ਸਰਵਿਸੇਜ ਦਾ ਵਿਸਤਾਰ ਕਰਨਾ ਹੈ। ਕੰਪਨੀ ਆਫਲਾਈਨ ਡਿਸਟਰੀਬਿਊਸ਼ਨ ਨੈੱਟਵਰਕ ਵਧਾਉਣ ਲਈ ਤਿੰਨ ਸਾਲਾਂ 'ਚ 3,000 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰੇਗੀ। ਇਸ ਦੇ ਲਈ ਭਰੋਸੇਮੰਦ ਸਥਾਨਕ ਸਾਂਝੇਦਾਰਾਂ ਦੀ ਮਦਦ ਨਾਲ ਨਗਦੀ ਲੈਣ-ਦੇਣ ਦੇ ਕੇਂਦਰ ਸਥਾਪਤ ਕੀਤੇ ਜਾਣਗੇ। ਪੇਟੀਐੱਮ ਪੇਮੈਂਟਸ ਬੈਂਕ ਦੀ ਐੱਮ.ਡੀ. ਰੇਣੂ ਸੱਤੀ ਨੇ ਕਿਹਾ ਕਿ ਪੇਟੀਐੱਮ ਦਾ ਏ.ਟੀ.ਐੱਮ. ਬੈਂਕਿੰਗ ਆਊਟਲੇਟ ਹਰੇਕ ਭਾਰਤੀ ਲਈ ਬੈਕਿੰਗ ਸੁਵਿਧਾਵਾਂ ਦੀ ਸੁਲਭਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ 'ਚ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਅਤੀ ਸਥਾਨਕ ਪੱਧਰ ਦਾ ਬੈਂਕਿੰਗ ਮਾਡਲ ਹੁਣ ਤੱਕ ਬੈਂਕਿੰਗ ਸਰਵਿਸੇਜ਼ ਤੋਂ ਦੂਰ ਰਹੇ ਲੱਖਾਂ ਲੋਕਾਂ ਨੂੰ ਚੰਗੀ ਬੈਕਿੰਗ ਸਰਵਿਸੇਜ਼ ਦੇ ਪਾਉਣ 'ਚ ਮੁੱਖ ਭੂਮਿਕਾ ਨਿਭਾਏਗਾ।

ਇਹ ਏ.ਟੀ.ਐੱਮ. ਗੁਆਂਢ ਦੀਆਂ ਦੁਕਾਨਾਂ ਵਰਗੇ ਹੋਣਗੇ ਜੋ ਪੇਟੀਐੱਮ ਦੇ ਵਪਾਰਕ ਪ੍ਰਤੀਨਿਧੀ ਦੇ ਰੂਪ 'ਚ ਕੰਮ ਕਰਨਗੇ ਅਤੇ ਬਚਤ ਖਾਤਾ ਖੋਲ੍ਹਣ, ਪੈਸਾ ਜਮ੍ਹਾ ਕਰਨ ਜਾਂ ਕੱਢਣ ਵਰਗੀਆਂ ਸੁਵਿਧਾਵਾਂ ਦੇਵੇਗਾ। ਪਹਿਲਾਂ ਪੜ੍ਹਾਅ 'ਚ ਪੇਟੀਐੱਮ ਦਿੱਲੀ ਐੱਨ.ਸੀ.ਆਰ., ਲਖਨਊ, ਕਾਨਪੁਰ, ਇਲਾਹਾਬਾਦ, ਵਾਰਾਣਸੀ ਅਤੇ ਅਲੀਗੜ੍ਹ ਸਮੇਤ ਚੁਨਿੰਦਾ ਸ਼ਹਿਰਾਂ 'ਚ 3,000 ਪੇਟੀਐੱਮ ਦਾ ਪੇਟੀਐੱਮ ਏ.ਟੀ.ਐੱਮ. ਲਗਾ ਰਿਹਾ ਹੈ।

17 ਕਰੋੜ ਸੇਵਿੰਗਸ ਅਤੇ ਵਾਲਿਟ ਅਕਾਊਂਟਸ ਦੇ ਨਾਲ ਪੇ.ਟੀ.ਐੱਮ. ਪੇਮੈਂਟ ਬੈਂਕ ਇੰਡਸਟਰੀ 'ਚ ਨਵਾਂ ਬਿਜ਼ਨੈੱਸ ਮਾਡਲ ਤਿਆਰ ਕਰਨਾ ਚਾਅ ਰਿਹਾ ਹੈ ਜਿਸ ਦੇ ਰਾਹੀਂ ਫਾਈਨੈਂਸ਼ਲ ਸਰਵਿਸੇਜ਼ ਤੋਂ ਅਛੁੱਤੇ ਜਾਂ ਅਯੋਗ ਦੇਸ਼ ਭਰ ਦੇ 5 ਕਰੋੜ ਲੋਕਾਂ ਤੱਕ ਪਹੁੰਚਣ ਦਾ ਟੀਚਾ ਹੈ। ਮਈ 2017 'ਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਬ੍ਰਾਂਚ ਆਥਰਾਈਜੇਸ਼ਨ ਪਾਲਿਸੀ ਨੂੰ ਉਦਾਰ ਬਣਾ ਦਿੱਤਾ ਅਤੇ ਬੈਂਕ ਬੋਰਡਸ ਦੀ ਭੂਮਿਕਾ ਨਵੇਂ ਨਿਰਦੇਸ਼ਾਂ ਦੇ ਪਾਲਨ ਸੁਨਿਸ਼ਚਿਤ ਕਰਵਾਉਣ ਤੱਕ ਦਾ ਵੇਰਵਾ ਕਰ ਦਿੱਤਾ ਗਿਆ ਹੈ।