ਪੈਨਸ਼ਨ ਧਾਰਕਾਂ ਲਈ ਖੁਸ਼ਖਬਰੀ, ਹੁਣ 65 ਸਾਲ ਤਕ ਮਿਲੇਗਾ ਫਾਇਦਾ

ਪੈਨਸ਼ਨ ਧਾਰਕਾਂ ਲਈ ਖੁਸ਼ਖਬਰੀ, ਹੁਣ 65 ਸਾਲ ਤਕ ਮਿਲੇਗਾ ਫਾਇਦਾ

 

ਨਵੀਂ ਦਿੱਲੀ— ਨੈਸ਼ਨਲ ਪੈਨਸ਼ਨ ਸਕੀਮ ਦੇ ਤਹਿਤ ਆਉਣ ਵਾਲੇ ਲੋਕਾਂ ਦੇ ਲਈ ਖੁਸ਼ਖਬਰੀ ਹੈ। ਕਿਉਂਕਿ ਅੱਪਰ ਲਿਮਿਟ ਨੂੰ ਪੰਜ ਸਾਲ ਹੋਰ ਵਧਾ ਦਿੱਤਾ ਗਿਆ ਹੈ। ਹੁਣ ਇਹ 60 ਸਾਲ ਹੈ ਜਿਸ ਨੂੰ ਵਧਾ ਕੇ 65 ਸਾਲ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਇਹ ਜਾਣਕਾਰੀ ਪੈਨਸ਼ਨ ਫੰਡ ਰੈਗੁਲੇਟਰੀ ਐਂਡ ਡੇਵੇਲਪਮੇਂਟ ਅਥਾਰਿਟੀ (PFRDA ) ਨੇ ਦਿੱਤੀ ਹੈ। PFRDA ਦੇ ਚੈਅਰਮੇਨ ਹੇਮੰਤ ਕਾਨਟ੍ਰੈਕਟਰ ਨੇ ਕਿਹਾ ਕਿ ਪੇਂਸ਼ਨ ਦੀ ਰੈਗੁਲੇਟਰੀ ਬੋਰਡ ਨੇ ਮੰਜੂਰੀ ਦੇ ਦਿੱਤੀ ਹੈ। ਇਸ ਸੰਬੰਧ 'ਚ ਜਲਦ ਹੀ ਅਧਿਸੂਚਨਾ ਜਾਰੀ ਕੀਤੀ ਜਾਵੇਗੀ।
ਉਸ ਨੇ ਇਹ ਵੀ ਦੱਸਿਆ ਕਿ ਸਾਡਾ ਟੀਚਾ ਉਨ੍ਹਾਂ ਸੈਕਟਰਜ਼ ਤੱਕ ਪੈਨਸ਼ਨ ਸੁਵਿਧਾ ਪਹੁੰਚਾਈ ਜਾਵੇਗੀ ਜਿੱਥੇ ਪੈਨਸ਼ਨ ਦਾ ਪ੍ਰਵਾਧਾਨ ਨਹੀਂ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਦੇਸ਼ 'ਚ ਸਿਰਫ 15 ਤੋਂ 16 ਫੀਸਦੀ ਲੋਕ ਹੀ ਪੈਨਸ਼ਨ ਦਾਇਰੇ 'ਚ ਆਉਦੇ ਹਨ। ਸਿਖਰ 85 ਫੀਸਦੀ ਲੋਕ ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਹਨ। ਐੱਨ. ਪੀ. ਐੱਸ. ਦੇ ਫਾਇਦੇ ਗਿਣਾਉਦੇ ਹੋਏ ਉਸ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਘੱਟ ਕੀਮਤ ਵਾਲਾ ਪੈਨਸ਼ਨ ਪ੍ਰੋਡਕਟ ਹੈ।

ਜ਼ਿਕਰਯੋਗ ਹੈ ਕਿ ਐੱਨ. ਪੀ. ਐੱਸ. ਸਾਰੇ ਨਾਗਰਿਕਾਂ ਦੇ ਲਈ ਹੈ, ਤਾਂ ਕਿ ਰਿਟਾਇਰਮੇਂਟ ਤੋਂ ਬਾਅਦ ਲੋਕ ਆਪਣਾ ਜੀਵਨ ਪੱਧਰ ਬਣਾਈ ਰੱਖ ਸਕਣ ਅਤੇ ਉਨ੍ਹਾਂ ਨੂੰ ਪੈਸੇ ਦੀ ਕਮੀ ਨਾ ਹੋਵੇ। ਇਸ'ਚ ਐੱਨ. ਆਰ. ਆਈ. ਵੀ ਕਵਰ ਹੈ। ਕੋਈ ਵੀ ਆਮ ਵਿਅਕਤੀ ਜਿਹੇ ਘਰੇਲੂ ਔਰਤਾਂ, ਸਵੈ-ਰੋਜ਼ਗਾਰ ਨਾਲ ਜੁੜੇ ਲੋਕ, ਕਾਰੋਬਾਰੀ ਐੱਨ. ਪੀ. ਐੱਸ. 'ਚ ਖਾਤਾ ਖੋਸ ਸਕਦਾ ਹੈ।