ਪੈਟਰੋਲ 2 ਰੁਪਏ ਲੀਟਰ ਅਤੇ ਡੀਜ਼ਲ 1 ਰੁਪਏ ਲੀਟਰ ਸਸਤਾ

ਪੈਟਰੋਲ 2 ਰੁਪਏ ਲੀਟਰ ਅਤੇ ਡੀਜ਼ਲ 1 ਰੁਪਏ ਲੀਟਰ ਸਸਤਾ

ਨਵੀਂ ਦਿੱਲੀ : ਮਹਾਰਾਸ਼ਟਰ 'ਚ ਪੈਟਰੋਲ ਅਤੇ ਡੀਜ਼ਲ ਜਲਦ ਸਸਤਾ ਹੋਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੈਟਰੋਲ 2 ਰੁਪਏ ਲੀਟਰ ਅਤੇ ਡੀਜ਼ਲ 1 ਰੁਪਏ ਲੀਟਰ ਸਸਤਾ ਹੋਵੇਗਾ। ਪਿਛਲੇ ਦਿਨੀਂ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ।

ਪਿਛਲੇ ਕੁਝ ਸਮੇਂ ਤੋਂ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਘਿਰੀ ਹੋਈ ਸੀ ਕਿਉਂਕਿ ਕਈ ਵਾਰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਵੀ ਘਰੇਲੂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ।