ਰਿਜ਼ਰਵ ਬੈਂਕ ਦੀ ਬੈਠਕ , ਤੁਹਾਡੇ ‘ਤੇ ਹੋਵੇਗਾ ਇਹ ਅਸਰ

ਰਿਜ਼ਰਵ ਬੈਂਕ ਦੀ ਬੈਠਕ , ਤੁਹਾਡੇ ‘ਤੇ ਹੋਵੇਗਾ ਇਹ ਅਸਰ

ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੀ ਅਗਵਾਈ 'ਚ 6 ਮੈਂਬਰੀ ਮਾਨਿਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਦੀ ਦੋ ਦਿਨਾਂ ਬੈਠਕ ਅੱਜ ਸ਼ੁਰੂ ਹੋ ਰਹੀ ਹੈ। ਐੱਮ. ਪੀ. ਸੀ. ਦੀ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ।ਇਸ ਦੇ ਇਲਾਵਾ ਬਜਟ 'ਚ ਫਸਲਾਂ ਦਾ ਸਮਰਥਨ ਮੁੱਲ ਵੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ।ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਰਿਜ਼ਰਵ ਬੈਂਕ ਲਗਾਤਾਰ ਤੀਜੀ ਵਾਰ ਪਾਲਿਸੀ ਰੇਟ ਨੂੰ ਮੌਜੂਦਾ ਪੱਧਰ 'ਤੇ ਹੀ ਬਣਾਏ ਰੱਖ ਸਕਦਾ ਹੈ।ਅਜਿਹੇ 'ਚ ਕਰਜ਼ਾ ਸਸ‍ਤਾ ਹੋਣ ਦੀ ਉਮੀਦ ਘੱਟ ਹੈ।ਮਾਨਿਟਰੀ ਪਾਲਿਸੀ ਕਮੇਟੀ ਦੀ ਦੋ ਦਿਨਾਂ ਬੈਠਕ 7 ਫਰਵਰੀ ਨੂੰ ਖਤ‍ਮ ਹੋਵੇਗੀ ਅਤੇ ਰਿਜ਼ਰਵ ਬੈਂਕ ਦੁਪਹਿਰ ਬਾਅਦ ਮਾਨਿਟਰੀ ਪਾਲਿਸੀ ਸ‍ਟੇਟਮੈਂਟ ਜਾਰੀ ਕਰੇਗਾ।ਰਿਜ਼ਰਵ ਬੈਂਕ ਨੇ ਅਗਸ‍ਤ 'ਚ ਰੇਪੋ ਰੇਟ 'ਚ 0.25 ਫੀਸਦੀ ਤੱਕ ਕਟੌਤੀ ਕੀਤੀ ਸੀ ਅਤੇ ਰੇਪੋ ਰੇਟ 6 ਫੀਸਦੀ ਹੋ ਗਿਆ ਸੀ।ਮੌਜੂਦਾ ਰੇਪੋ ਰੇਟ ਪਿਛਲੇ 6 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ।