SBI ਕਰਵਾਏਗਾ ਕਿਸਾਨਾਂ ਨੂੰ ਕ੍ਰੈਡਿਟ ਉਪਲੱਬਧ

SBI ਕਰਵਾਏਗਾ ਕਿਸਾਨਾਂ ਨੂੰ ਕ੍ਰੈਡਿਟ ਉਪਲੱਬਧ

ਕੋਲਕਾਤਾ—ਦੇਸ਼ ਦੇ ਕਿਸਾਨ ਭਾਈਚਾਰੇ 'ਚ ਕ੍ਰੈਡਿਟ ਸੱਭਿਆਚਾਰ ਨੂੰ ਉਤਸ਼ਾਹ ਦੇਣ ਲਈ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੀ ਇਕਾਈ ਐੱਸ. ਬੀ. ਆਈ. ਕਾਰਡਸ ਐਂਡ ਪੇਮੈਂਟਸ ਸਰਵਿਸਿਜ਼ ਰਾਹੀਂ ਕਿਸਾਨਾਂ ਨੂੰ ਕ੍ਰੈਡਿਟ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਐੱਸ. ਬੀ. ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ।  

ਕਿਸਾਨ ਕ੍ਰੈਡਿਟ (ਕੇ. ਸੀ. ਸੀ.) ਦੇ ਉਲਟ ਐੱਸ. ਬੀ. ਆਈ. ਕਾਰਡ 'ਚ ਕਿਸਾਨਾਂ ਨੂੰ 40 ਦਿਨ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਵਿਆਜ ਦਰ ਵੀ ਹੋਰ ਐੱਸ. ਬੀ. ਆਈ. ਕਾਰਡਾਂ ਵਾਂਗ ਸਾਧਾਰਨ ਹੋਵੇਗੀ।