ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ

 ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ

ਅੰਤਰ ਰਾਸ਼ਟਰੀ ਬਾਜ਼ਾਰ 'ਚ ਕੀਮਤੀ ਧਾਤੂਆਂ 'ਚ ਤੇਜ਼ੀ ਦੇ ਬਾਵਜੂਦ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 25 ਰੁਪਏ ਟੁੱਟ ਕੇ 30.475 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਅਤੇ ਚਾਂਦੀ 400 ਰੁਪਏ ਗਿਰ ਕੇ 39,500 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।ਅੰਤਰ ਰਾਸ਼ਟਰੀ ਬਾਜ਼ਾਰ 'ਚ ਸੋਨਾ ਹਾਜਿਰ 0.17 ਪ੍ਰਤੀਸ਼ਤ ਚੜ੍ਹ ਕੇ 1314.70 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਅਮਰੀਕੀ ਸੋਨਾ ਵਾਇਦਾ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ 1311,70 ਡਾਲਰ ਪ੍ਰਤੀ ਔਂਸ 'ਤੇ ਰਿਹਾ।ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਕੱਚੇ ਤੇਲ 'ਚ ਹੋ ਰਹੇ ਉਤਾਅ -ਚੜਾਅ ਦੇ ਨਾਲ ਹੀ ਦੁਨੀਆ ਦੀ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਰੁਖ ਨਾਲ ਪੀਲੀ ਧਾਤੂ 'ਚ ਘਟ-ਵਧ ਹੋ ਰਹੀ ਹੈ। ਇਸ ਦੌਰਾਨ ਸਫੇਦ ਧਾਤੂ 'ਚ ਵੀ ਲਿਵਾਲੀ ਦੇਖੀ ਗਈ ਜਿਸ ਨਾਲ ਚਾਂਦੀ 0.29 ਫੀਸਦੀ ਵਧ ਕੇ 17 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।