Spicejet ਵਿਚ ਹੁਣ ਤੁਸੀਂ ਫ੍ਰੀ ‘ਚ ਕਰ ਸਕਦੇ ਹੋ ਸਫਰ

Spicejet ਵਿਚ ਹੁਣ ਤੁਸੀਂ ਫ੍ਰੀ ‘ਚ ਕਰ ਸਕਦੇ ਹੋ ਸਫਰ

ਨਵੀਂ ਦਿੱਲੀ— ਏਅਰਲਾਈਨ ਮੁਕਾਬਲੇ ਦੇ ਦੌਰ 'ਚ ਗ੍ਰਾਹਕਾਂ ਲਈ ਸਮੇਂ-ਸਮੇਂ 'ਤੇ ਸਪੈਸ਼ਲ ਆਫਰ ਪੇਸ਼ ਕਰਦੀ ਰਹਿੰਦੀ ਹੈ। ਪਿਛਲੇ ਦਿਨੀਂ ਕਈ ਏਅਰਲਾਈਂਸ ਵਲੋਂ ਸਸਤੀ ਦਰ 'ਤੇ ਹਵਾਈ ਟਿਕਟਾਂ ਮੁਹੱਈਆਂ ਕਰਾਈਆਂ ਗਈਆਂ। ਹੁਣ ਜਦੋਂ ਸਾਲ 2017 ਦਾ ਆਖਰੀ ਮਹੀਨਾ ਚੱਲ ਰਿਹਾ ਹੈ ਤਾਂ ਸਪਾਈਸਜੈੱਟ ਨੇ ਗ੍ਰਾਹਕਾਂ ਲਈ ਸਪੈਸ਼ਲ ਆਫਰ ਪੇਸ਼ ਕੀਤਾ ਹੈ। ਇਸ ਆਫਰ ਅਧੀਨ ਯਾਤਰੀ ਮੁਫਤ 'ਚ ਸਫਰ ਕਰ ਸਕਦੇ ਹਨ। ਸ਼ਾਇਦ ਇਸ ਖਬਰ ਨੂੰ ਪੜ੍ਹ ਕੇ ਯਕੀਨ ਨਾ ਹੋਵੇਂ ਪਰ ਇਸ ਆਫਰ ਦੇ ਅਧੀਨ ਤੁਹਾਨੂੰ ਜਿਥੇ ਵੀ ਜਾਣਾ ਹੈ ਤੁਸੀਂ ਉਸ ਜਗ੍ਹਾ ਦੀ ਟਿਕਟ ਬੁੱਕ ਕਰਵਾ ਲਓ। ਇਸ ਤੋਂ ਬਾਅਦ ਕੰਪਨੀ ਵਲੋਂ ਤੁਹਾਨੂੰ ਟਿਕਟ 'ਤੇ ਖਰਚ ਹੋਇਆ ਪੂਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ।

ਭਾਰਤੀ ਏਅਰਲਾਈਂਸ ਮਾਰਕਿਟ 'ਚ ਕਈ ਹਵਾਈ ਕੰਪਨੀਆਂ ਗ੍ਰਾਹਕਾਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਫਲਾਈਟ 'ਤੇ ਪਹਿਲਾਂ ਤੋਂ ਹੀ ਬੰਪਰ ਛੂਟ ਦਿੰਦੀ ਆ ਰਹੀਆਂ ਹਨ। ਅਜਿਹੀਆਂ ਹੀ ਆਫਰਾਂ ਤੋਂ ਇਕ ਕਦਮ ਅੱਗੇ ਵੱਧ ਕੇ ਇਸ ਵਾਰ ਸਪਾਈਸਜੈੱਟ ਮੁਫਤ 'ਚ ਸਫਰ ਕਰਨ ਦਾ ਮੌਕਾ ਦੇ ਰਹੀ ਹੈ। ਨਵੇਂ ਆਫਰ ਅਧੀਨ ਸਪਾਈਸਜੈੱਟ ਆਪਣੇ ਯਾਤਰੀਆਂ ਨੂੰ ਪੂਰੇ ਕਿਰਾਏ ਨੂੰ ਰਿਡੀਮ ਕਰਨ ਦਾ ਆਫਰ ਦੇ ਰਹੀ ਹੈ। ਸਪਾਈਸਜੈੱਟ ਦਾ ਇਹ ਆਫਰ 1 ਦਸੰਬਰ ਤੋਂ ਸ਼ੁਰੂ ਹੋ ਚੁਕਿਆ ਹੈ ਅਤੇ 31 ਦਸੰਬਰ 2017 ਤਕ ਚੱਲੇਗਾ।