ਉਬੇਰ ਦੇ ਸਾਬਕਾ ਮੁੱਖੀ ਟਰਾਵਿਸ ਵੇਚ ਸਕਦੇ ਹਨ ਆਪਣੀ 29 ਫੀਸਦੀ ਹਿੱਸੇਦਾਰੀ

 ਉਬੇਰ ਦੇ ਸਾਬਕਾ ਮੁੱਖੀ ਟਰਾਵਿਸ ਵੇਚ ਸਕਦੇ ਹਨ ਆਪਣੀ 29 ਫੀਸਦੀ ਹਿੱਸੇਦਾਰੀ

ਨਵੀਂ ਦਿੱਲੀ—ਐਪ ਆਧਾਰਿਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਉਬੇਰ ਦੇ ਮੁੱਖ ਕਾਰਜਪਾਲਕ ਦੇ ਅਹੁਦੇ ਤੋਂ ਬਾਹਰ ਕੀਤੇ ਗਏ ਟਰਾਵਿਸ ਕਲਾਨਿਕ ਇਸ 'ਚ ਆਪਣੀ ਹਿੱਸੇਦਾਰੀ ਦਾ 29 ਫੀਸਦੀ ਵੇਚਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇਸ ਤੋਂ ਕਰੀਬ 1.4 ਅਰਬ ਡਾਲਰ ਦੀ ਉਮੀਦ ਹੈ। ਬਲੂਮਬਰਗ ਨੇ ਇਕ ਕਰੀਬੀ ਸੂਤਰ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਹੈ।ਉਬੇਰ ਦੇ ਸਹਿ-ਸੰਸਥਾਪਕ ਕਾਲਨਿਕ ਦੇ ਕੋਲ ਕੰਪਨੀ 10 ਫੀਸਦੀ ਹਿੱਸੇਦਾਰੀ ਹੈ। ਉਹ ਜਾਪਾਨੀ ਕੰਪਨੀ ਸਾਫਟਬੈਂਕ ਦੀ ਅਗਵਾਈ 'ਚ ਇਕ ਨਿਵੇਸ਼ਕ ਗਰੁੱਪ ਵਲੋਂ ਉਬੇਰ 'ਚ ਖਰੀਦੀ ਜਾਣ ਵਾਲੀ ਵੱਡੀ ਹਿੱਸੇਦਾਰੀ ਦੀ ਪ੍ਰਕਿਰਿਆ ਦੌਰਾਨ ਆਪਣੀ ਵਰਤਮਾਨ ਹਿੱਸੇਦਾਰੀ 29 ਫੀਸਦੀ ਵੇਚਣ ਦੀ ਯੋਜਨਾ ਬਣਾ ਰਹੇ ਹਨ। ਬਲੂਮਬਰਗ ਨੇ ਆਪਣੀ ਖਬਰ 'ਚ ਕਿਹਾ ਕਿ ਉਬੇਰ 'ਚ ਨਵੇਂ ਨਿਵੇਸ਼ 'ਤੇ ਆਖਰੀ ਫੈਸਲਾ ਜਨਵਰੀ 'ਚ ਹੀ ਲਿਆ ਜਾਵੇਗਾ। ਇਸ ਲਈ ਉਬੇਰ ਦਾ ਮੁੱਲਾਂਕਣ 48 ਅਰਬ ਡਾਲਰ ਕੀਤਾ ਗਿਆ। ਵਰਣਨਯੋਗ ਹੈ ਕਿ ਕਾਲਨਿਕ ਨੂੰ ਜੂਨ 'ਚ ਉਬੇਰ ਦੇ ਸੀ.ਈ.ਓ. ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਪਰ ਕੰਪਨੀ ਦੇ ਨਿਰਦੇਸ਼ਕ ਮੰਡਲ 'ਚ ਉਨ੍ਹਾਂ ਦੀ ਥਾਂ ਬਣੀ ਰਹੀ ਸੀ।